- ਆਕਲੈਂਡ ਏਅਰਪੋਰਟ ‘ਤੇ ਧੁੰਦ ਕਾਰਨ ਕਈ ਉਡਾਣਾ ਹੋਈਆਂ ਰੱਦ
ਆਕਲੈਂਡ (ਹਰਪ੍ਰੀਤ ਸਿੰਘ) – ਅੱਜ ਸਵੇਰੇ ਆਕਲੈਂਡ ਏਅਰਪੋਰਟ ‘ਤੇ ਧੁੰਦ ਕਾਰਨ ਸੈਂਕੜੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਿੱਥੇ 4 ਉਡਾਣਾ ਰੱਦ ਹੋਣ ਦੀ ਖਬਰ ਹੈ, ਉੱਥੇ ਹੀ 11 ਉਡਾਣਾ ਦੇ ਦੇਰੀ ਨਾਲ ਉਡਾਣ ਭਰੇ ਜਾਣ ਦੀ ਵੀ…
- 31 ਜੁਲਾਈ ਨੂੰ ਨਿਊਜੀਲੈਂਡ ਦੇ ਆਕਾਸ਼ ਦਿਖਣਗੇ ਸ਼ਾਨਦਾਰ ਕੁਦਰਤੀ ਨਜਾਰੇ, ਦੇਖਣਾ ਨਾ ਭੁੱਲਿਓ
ਆਕਲੈਂਡ (ਹਰਪ੍ਰੀਤ ਸਿੰਘ) – ਜੇ ਤੁਸੀਂ ਆਕਾਸ਼ ਵਿੱਚ ਉਲਕਾ ਬਾਰਿਸ਼ ਦੇਖਣੀ ਚਾਹੁੰਦੇ ਹੋ ਤਾਂ ਆਉਂਦੀ 31 ਜੁਲਾਈ ਨੂੰ ਤਿਆਰ ਰਹਿਓ, ਕਿਉਂਕਿ ਕੁਦਰਤ ਦੇ ਵਾਪਰਣ ਵਾਲੇ ਵਿਸ਼ੇਸ਼ ਵਰਤਾਰੇ ਕਾਰਨ 31 ਜੁਲਾਈ ਨੂੰ ਉਲਕਾ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ, ਬੱਸ ਤੁਹਾਨੂੰ…
- ਨਿਊਜੀਲੈਂਡ ਦੇ ਮਾ-ੜੇ ਮਾਲਕ ਨੇ ਪ੍ਰਵਾ-ਸੀ ਕਰਮਚਾਰੀ ਦਾ ਘਰ ਵਿਕ-ਣ ਤੱਕ ਦੀ ਲਿਆਉਂਦੀ ਨੌਬ-ਤ
ਆਕਲੈਂਡ (ਹਰਪ੍ਰੀਤ ਸਿੰਘ) – ਵੀਅਤਨਾਮ ਮੂਲ ਦੀ ਥੀ ਲਾਮਾ ਵੇਨ ਜਦੋਂ ਨਿਊਜੀਲੈਂਡ ਆਈ ਸੀ ਤਾਂ ਉਸਨੂੰ ਆਸ ਬੱਝੀ ਸੀ ਕਿ ਉਸ ਦਾ ਅਤੇ ਉਸਦੀ ਮਾਂ ਤੇ ਬੱਚਿਆਂ ਦਾ ਭਵਿੱਖ ਨਿਊਜੀਲੈਂਡ ਵਿੱਚ ਸੁਰੱਖਿਅਤ ਹੋ ਜਾਏਗਾ। ਉਸਨੇ $35,000 ਦਾ ਲੋਨ ਚੁੱਕਿਆ ਸੀ…
- ਸੰਗਤਾਂ ਨੂੰ ਕੱਲ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਪੁੱਜਣ ਦੀ ਬੇਨਤੀ
ਆਕਲੈਂਡ (ਹਰਪ੍ਰੀਤ ਸਿੰਘ) – ਕੱਲ 27 ਜੁਲਾਈ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਮਾਸਿਕ ਅਖੰਡ ਕੀਰਤਨ ਦਰਬਾਰ ਸਜਾਇਆ ਜਾ ਰਿਹਾ ਹੈ। ਸਮਾਂ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਰਹੇਗਾ। ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਇਸ ਮੌਕੇ ਹਾਜਰੀ ਭਰਨ ਦੀ…
- ਭਾਈ ਗੁਰਸੇਵਕ ਸਿੰਘ ਜੀ ਦਾ ਜੱਥਾ ਪੁੱਜਿਆ ਨਿਊਜੀਲੈਂਡ
ਆਕਲੈਂਡ (ਹਰਪ੍ਰੀਤ ਸਿੰਘ) – ਭਾਈ ਸਾਹਿਬ ਗੁਰਸੇਵਕ ਸਿੰਘ ਜੀ ਦਾ ਜੱਥਾ ਅੱਜ ਨਿਊਜੀਲੈਂਡ ਪੁੱਜ ਗਿਆ ਹੈ ਅਤੇ ਅਗਲੇ 9 ਮਹੀਨੇ ਤੱਕ ਉਹ ਗੁਰਦੁਆਰਾ ਸਾਹਿਬ ਨਿਊਲਿਨ ਵਿਖੇ ਸੰਗਤਾਂ ਦੀ ਸੇਵਾ ਵਿੱਚ ਹਾਜਰੀ ਭਰਨਗੇ। ਸਮੂਹ ਸੰਗਤਾਂ ਤੇ ਪ੍ਰਬੰਧਕਾਂ ਵਲੋਂ ਭਾਈ ਸਾਹਿਬ ਦੇ…
- ਡੇਅਰੀ ਕਰਮਚਾਰੀ ਨੂੰ ਲੁੱਟ ਦੀ ਵਾਰਦਾਤ ਦੌਰਾਨ ਹਮਲਾਵਰਾਂ ਨੇ ਹਥੌੜੇ ਮਾਰਕੇ ਕੀਤਾ ਜਖਮੀ
ਹੁਣ ਤੱਕ 6 ਵਾਰ ਉਕਤ ਡੇਅਰੀ ‘ਤੇ ਹੋ ਚੁੱਕੀ ਲੁੱਟ ਦੀ ਵਾਰਦਾਤ ਆਕਲੈਂਡ (ਹਰਪ੍ਰੀਤ ਸਿੰਘ) – ਫੈਂਗਰਾਏ ਦੇ ਟੀਕੋਮੋ ਸਥਿਤ ਸੰਨੀਸਾਈਡ ਡੇਅਰੀ ‘ਤੇ ਬੀਤੇ ਦਿਨੀਂ ਸਵੇਰ ਮੌਕੇ ਮਾਲਕ ਅਤੇ ਉਸਦੀ ਪਤਨੀ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ, ਕਿ ਅਚਾਨਕ ਹੀ…
- ਨਿਊਜੀਲੈਂਡ ਪੁਲਿਸ ਕਮਿਸ਼ਨਰ ਐਂਡਰਿਊ ਕੋਸਟਰ ਨੇ ਆਪਣੇ ਅਹੁਦੇ ਨੂੰ ਅਲਵਿਦਾ ਕਹਿਣ ਦੀ ਕੀਤੀ ਤਿਆਰੀ
ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਪੁਲਿਸ ਕਮਿਸ਼ਨਰ ਆਪਣਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਅਗਲੀ ਵਾਰ ਇਸ ਅਹੁਦੇ ਨੂੰ ਸਦਾ ਲਈ ਅਲਵਿਦਾ ਕਹਿ ਦੇਣਗੇ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਖੁਦ ਕੀਤੀ ਹੈ ਤੇ ਉਨ੍ਹਾਂ ਦੇ ਕਾਰਜਕਾਲ ਦਾ ਸਮਾਂ 2 ਫਰਵਰੀ 2025…
- ਵਿਕਟੋਰੀਆ ਦੇ ਮਾਉਂਟ ਰੀਡਲੀ ਕਾ-ਲਜ ਨੇ ਪੰਜਾ-ਬੀ ਨੂੰ ਦੂਜੀ ਭਾ-ਸ਼ਾ ਵਜੋਂ ਪੜ੍ਹਾਏ ਜਾਣ ਦਾ ਲਿਆ ਫੈਸ-ਲਾ
ਮੈਲਬੋਰਨ (ਹਰਪ੍ਰੀਤ ਸਿੰਘ) – ਵਿਕਟੋਰੀਆ ਦੇ ਮਾਉਂਟ ਰੀਡਲੀ ਕਾਲਜ (ਕਰੇਗੀਬਰਨ) ਵਲੋਂ 7 ਸਟੈਂਡਰਡ ਅਤੇ ਉਸਤੋਂ ਬਾਅਦ ਦੇ ਵਿਿਦਆਰਥੀਆਂ ਨੂੰ ਦੂਜੀ ਭਾਸ਼ਾ ਵਜੋਂ ਪੰਜਾਬੀ ਨੂੰ ਪੜ੍ਹਾਏ ਜਾਣ ਦਾ ਫੈਸਲਾ ਲਿਆ ਗਿਆ ਹੈ ਤੇ ਇਸਦੇ ਨਾਲ ਹੀ ਵਿਿਦਆਰਥੀਆਂ ਨੂੰ ਪੰਜਾਬੀ ਭਾਸ਼ਾ ਵਿੱਚ…
- ਟਾਈਮ ਮੈਗਜ਼ੀਨ ਨੇ ਨਿਊਜੀਲੈਂਡ ਦੀਆਂ 2 ਘੁੰਮਣ ਵਾਲੀਆਂ ਥਾਵਾਂ ਨੂੰ ਦੁਨੀਆਂ ਦੀਆਂ ਸਭ ਤੋਂ ਸ਼ਾਨਦਾਰ ਵਿੱਚ ਕੀਤਾ ਸ਼ੁਮਾਰ
ਆਕਲੈਂਡ (ਹਰਪ੍ਰੀਤ ਸਿੰਘ) – ਟਾਈਮ ਮੈਗਜ਼ੀਨ ਨੇ ਦੁਨੀਆਂ ਦੀਆਂ ਸਭ ਤੋਂ ਸ਼ਾਨਦਾਰ ਤੇ ਵਧੀਆ ਘੁੰਮਣ ਵਾਲੀਆਂ ਤੇ ਰਹਿਣਯੋਗ ਥਾਵਾਂ ਦੀ ਤਾਜਾ ਜਾਰੀ ਸੂਚੀ ਵਿੱਚ ਨਿਊਜੀਲੈਂਡ ਦੀ ਡਾਈਵ ਟੁਟੁਕਾਕਾ ਅਤੇ ਮਾਉਂਟ ਕੁੱਕ ਰੀਟਰੀਟਸ ਨੂੰ ਸ਼ਾਮਿਲ ਕੀਤਾ ਹੈ। ਨਾਰਥਲੈਂਡ ਦੀ ਡਾਈਵ ਟੁਟੁਕਾਕਾ…
- ਜੇ ਨਹੀਂ ਪਤਾ ਇਸ ਪੀਲੀ ਲਾਈਨ ਤੋਂ ਆਸਟ੍ਰੇਲੀਆ ਵਾਲੇ ਰਹਿਣ ਬੱਚ-ਕੇ
ਮੈਲਬੋਰਨ (ਹਰਪ੍ਰੀਤ ਸਿੰਘ) – ਬੀਤੇ ਕੁਝ ਸਮੇਂ ਤੋਂ ਕਰਬ ਸਾਈਡ ਦੇ ਨਾਲ ਪੀਲੇ ਰੰਗ ਦੀ ਸਿੱਧੀ ਲਾਈਨ ਸੜਕਾਂ ‘ਤੇ ਕਾਫੀ ਜਿਆਦਾ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਬਾਰੇ ਕਈ ਵਾਰ ਬਹੁਤੇ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ, ਪਰ ਦੱਸਦੀਏ…
- ਆਕਲੈਂਡ ਦੇ ਬੀਚ ‘ਤੇ ਮਿਲੀ ਪੰਜਾਬੀ ਨੌਜਵਾਨ ਦੀ ਲਾ-ਸ਼
ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਸੈਂਟ ਹਿਲੀਅਰ ਬੀਚ ‘ਤੇ ਬੀਤੇ ਦਿਨੀਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਖਬਰ ਹੈ, ਜੋ ਪੁਲਿਸ ਨੂੰ ਬੀਚ ‘ਤੇ ਮੁੱਧੇ ਮੂੰਹ ਪਈ ਮਿਲੀ। ਮ੍ਰਿਤਕ ਦੀ ਪਹਿਚਾਣ ਪੰਜਾਬੀ ਨੌਜਵਾਨ ਅਮਰਜੀਤ ਸਿੰਘ ਕਾਕਾ ਵਜੋਂ ਹੋਈ ਹੈ…
- ਬੱਸ ਇੱਕ ਦਿਨ ਰਹਿ ਗਿਆ ਗੁਰਨਾਮ ਭੁੱਲਰ ਦੇ ਆਕਲੈਂਡ ਵਾਲੇ ਸ਼ੋਅ ਨੂੰ
ਆਕਲੈਂਡ (ਹਰਪ੍ਰੀਤ ਸਿੰਘ) – ਗੁਰਨਾਮ ਭੁੱਲਰ ਦਾ ਆਕਲੈਂਡ ਵਾਲਾ ਸ਼ੋਅ ਕੱਲ 27 ਜੁਲਾਈ ਡਿਊ ਡਰੋਪ ਇਵੈਂਟ ਸੈਂਟਰ ਮੈਨੂਕਾਊ ਵਿਖੇ ਹੋਣ ਜਾ ਰਿਹਾ ਹੈ। ਟਿਕਟਾਂ ਦੀ ਬੁਕਿੰਗ ਫੁੱਲ ਹੋ ਚੁੱਕੀ ਹੈ, ਬੱਸ ਹੁਣ ਸਰੋਤਿਆਂ ਨੇ ਸਮੇਂ ਸਿਰ ਮੌਕੇ ‘ਤੇ ਪੁੱਜਣਾ ਹੈ…
- ਵੱਖੋ-ਵੱਖ ਦੇਸ਼ਾਂ ਵਿੱਚ ਦਸ-ਤਾਰ ਦਾ ਪ੍ਰ-ਚਾਰ ਕਰ ਰਿਹਾ ਨੌਜਵਾਨ ਗੁਰਚਰਨ ਸਿੰਘ ਇਸ ਦੁਨੀ-ਆਂ ਨੂੰ ਅਚਨਚੇਤ ਕਹਿ ਗਿਆ ਅਲ-ਵਿਦਾ
ਆਕਲੈਂਡ (ਹਰਪ੍ਰੀਤ ਸਿੰਘ) – ਪਟਿਆਲਾ ਦੇ ਪਿੰਡ ਲੰਗ ਨਾਲ ਸਬੰਧਤ ਦਾ 25 ਸਾਲਾ ਨੌਜਵਾਨ ਗੁਰਚਰਨ ਸਿੰਘ ਹੁਣ ਤੱਕ ਹਜਾਰਾਂ ਬੱਚਿਆਂ ਤੇ ਨੌਜਵਾਨਾਂ ਨੂੰ ਦਸਤਾਰ ਤੇ ਦੁਮਾਲਾ ਸਜਾਉਣ ਦੀ ਟ੍ਰੈਨਿੰਗ ਦੇ ਚੁੱਕਾ ਸੀ ਤੇ ਦਸਤਾਰ ਦੀ ਪ੍ਰਸਿੱਧੀ ਲਈ ਉਹ ਕਈ ਦੇਸ਼ਾਂ…
- ਇਮੀਗ੍ਰੇਸ਼ਨ ਨਿਊਜੀਲੈਂਡ, ਧੋਖਾ-ਧੜੀਆਂ ਰੋਕਣ ਲਈ $35 ਮਿਲੀਅਨ ਦੀ ਲਾਗਤ ਨਾਲ ਅਪਗ੍ਰੇਡ ਕਰੇਗੀ ਬਾਇਓ-ਮਿਿਟ੍ਰਕ ਸਿਸਟਮ
ਆਕਲੈਂਡ (ਹਰਪ੍ਰੀਤ ਸਿੰਘ) – ਇਮੀਗ੍ਰੇਸ਼ਨ ਨਿਊਜੀਲੈਂਡ ਆਪਣੇ ਬਾਇਓਮਿਿਟ੍ਰਕ ਸਿਸਟਮ ਨੂੰ ਅਪਗ੍ਰੇਡ ਕਰਨ ਲਈ $35 ਮਿਲੀਅਨ ਖਰਚਣ ਜਾ ਰਹੀ ਹੈ, ਇਸ ਲਈ ਕੈਬਿਨੇਟ ਤੋਂ ਕਿਸੇ ਤਰ੍ਹਾਂ ਦੀ ਮਨਜੂਰੀ ਲੈਣ ਦੀ ਜਰੂਰਤ ਨਹੀਂ ਹੋਏਗੀ, ਜਿਸ ਕਾਰਨ ਇਹ ਸਿਸਟਮ ਜਲਦੀ ਹੀ ਅਪਗ੍ਰੇਡ ਕਰਨ…
- ਜੇ ਕੋਈ ਕਾਰ ਚੋ-ਰੀ ਕਰ ਲੈ ਜਾਂਦਾ ਤਾਂ ਲੈ ਜਾਣ ਦਿਓ, ਜਾ-ਨ ਖਤ-ਰੇ ਵਿੱਚ ਪਾਉਣ ਦੀ ਲੋੜ ਨਹੀਂ
ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਵਿੱਚ ਇੱਕ 42 ਸਾਲਾ ਪਿਓ ਦੀ, 12 ਸਾਲਾ ਪੁੱਤ ਦੇ ਸਾਹਮਣੇ ਕਾਰ ਚੋਰ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸਦੇ ਨੱਕ ਦੀ ਅਤੇ ਗੱਲ ਦੀ ਹੱਡੀ ਤੋੜੇ ਜਾਣ ਦੀ ਖਬਰ ਹੈ। ਦਰਅਸਲ ਮੈਲਬੋਰਨ ਦੇ ਫੁੱਟਸਕਰੇਅ ਇਲਾਕੇ…
- ਨਿਊਜੀਲੈਂਡ ਵਾਲਿਓ ਹੋ ਜਾਓ ਤਿਆਰ, ਫਿਰ ਤੋਂ ਠੰਢ ਦੀ ਹੋਣ ਜਾ ਰਹੀ ਵਾਪਸੀ
ਆਕਲੈਂਡ (ਹਰਪ੍ਰੀਤ ਸਿੰਘ) – ਖਰਾਬ ਮੌਸਮ, ਬਾਰਿਸ਼ ਤੇ ਕੜਾਕੇ ਦੀ ਠੰਢ ਦੀ ਇੱਕ ਵਾਰ ਫਿਰ ਤੋਂ ਵਾਪਸੀ ਦੀ ਭਵਿੱਖਬਾਣੀ ਹੋ ਗਈ ਹੈ। ਨਿਊਜੀਲੈਂਡ ਵੱਲ ਵੱਧ ਰਹੇ ਦਬਾਅ ਭਰੇ ਵਾਤਾਵਰਣ ਦੇ ਚਲਦਿਆਂ ਮੈਟਸਰਵਿਸ ਨੇ ਅਗਲੇ ਹਫਤੇ ਮੌਸਮ ਸਬੰਧੀ ਭਵਿੱਖਬਾਣੀ ਜਾਰੀ ਕੀਤੀ…
- ਸਟੂਡੈਂਟ ਆਫ ਦ ਈਯਰ ਤੇ ਦ ਪ੍ਰੀਮੀਅਰ ਅਵਾਰਡ ਹਾਸਿਲ ਕਰ ਚੁੱਕੇ ਪੰਜਾਬੀ ਨੌਜਵਾਨ ਨੇ ਡਿਗਰੀ ਹਾਸਿਲ ਕਰਨ ਮੌਕੇ ਸਾਰਿਆਂ ਨੂੰ ਖੁਸ਼ ਕਰ ਦੇਣ ਵਾਲੀ ਸਪੀਚ ਕੀਤੀ ਡਿਲੀਵਰ
ਮੈਲਬੋਰਨ (ਹਰਪ੍ਰੀਤ ਸਿੰਘ) – ਸਟੂਡੈਂਟ ਆਫ ਦ ਈਯਰ ਤੇ ਦ ਪ੍ਰੀਮੀਅਰ ਅਵਾਰਡ ਹਾਸਿਲ ਕਰ ਚੁੱਕੇ ਹੋਣਹਾਰ ਨੌਜਵਾਨ ਵਿਿਦਆਰਥੀ ਸਰਬਜੀਤ ਸਿੰਘ ਨੇ ਡੇਕਿਨ ਯੂਨੀਵਰਸਿਟੀ ਤੋਂ ਆਪਣੀ ਸਿਿਵਲ ਇੰਜੀਨੀਅਰਜ਼ ਦੀ ਆਨਰਜ਼ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਡਿਗਰੀ ਹਾਸਿਲ ਕਰਨ ਮੌਕੇ ਅਜਿਹੀ…
- ਨਿਊਜੀਲੈਂਡ ਵਿੱਚ ਹਰ 12 ਮਿੰਟ ਬਾਅਦ ਵਾਪਰਦੀ ਚੋ-ਰੀ ਤੇ ਲੁੱ-ਟ-ਖੋਹ ਦੀ ਘਟਨਾ
ਆਕਲੈਂਡ (ਹਰਪ੍ਰੀਤ ਸਿੰਘ) – ਬੀਤੇ 4 ਸਾਲਾਂ ਦੇ ਆਂਕੜੇ ਦੱਸਦੇ ਹਨ ਕਿ ਨਿਊਜੀਲੈਂਡ ਵਿੱਚ ਕੁੱਲ 182,379 ਘਰੇਲੂ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ ਭਾਵ ਹਰ 12 ਮਿੰਟ ਬਾਅਦ ਇੱਕ ਚੋਰੀ ਜਾਂ ਲੁੱਟਖੋਹ ਦੀ ਘਟਨਾ ਨਿਊਜੀਲੈਂਡ ਵਿੱਚ ਬੀਤੇ 4 ਸਾਲਾਂ…
- ਏਜੰਟ ਦੀ ਗਲਤੀ ਕਾਰਨ ਪੀ ਆਰ ਹਾਸਿਲ ਕਰਨ ਦਾ ਮੌਕਾ ਗੁਆਉਣ ਵਾਲੇ ਇਸ ਪ੍ਰਵਾਸੀ ਜੋੜੇ ਦੇ ਹੱਕ ਵਿੱਚ ਬੁਲੰਦ ਹੋਈ ਆਵਾਜ਼
ਆਕਲ਼ੈਂਡ (ਹਰਪ੍ਰੀਤ ਸਿੰਘ) – ਬ੍ਰਾਜੀਲ ਮੂਲ ਦਾ ਜੋੜਾ ਨਿਊਟਨ ਸੈਂਟੋਸ ਤੇ ਨੁਬੀਆ ਸ਼ੇਰੀਲੀ 2021 ਤੋਂ ਹੁਣ ਤੱਕ ਸਿਰਫ ਇਸੇ ਕਾਰਨ ਧੱਕੇ ਖਾਣ ਨੂੰ ਮਜਬੂਰ ਹੈ, ਕਿਉਂਕਿ ਸਾਰੀਆਂ ਸ਼ਰਤਾਂ ਪੂਰੀਆਂ ਕੀਤੇ ਜਾਣ ਦੇ ਬਾਵਜੂਦ ਜੋੜੇ ਦਾ ਇਮੀਗ੍ਰੇਸ਼ਨ ਸਲਾਹਕਾਰ ਉਨ੍ਹਾਂ ਦੀ ਵਨ-ਆਫ…
- ਓਲੰਪਿਕ ਵਿੱਚ ਕੈਨੇਡਾ ਨੇ ਕੀਤੀ ਨਿਊਜੀਲੈਂਡ ਦੀ ਟੀਮ ਦੀ ਜਾਸੂਸੀ
ਕੈਨੇਡਾ ਦੇ ਅਸੀਸਟੈਂਟ ਕੋਚ ਤੇ ਹੋਰ ਅਧਿਕਾਰੀਆਂ ਸਮੇਤ ਕਈ ਜਣੇ ਭੇਜੇ ਗਏ ਘਰ ਆਕਲ਼ੈਂਡ (ਹਰਪ੍ਰੀਤ ਸਿੰਘ) – ਫਰਾਂਸ ਓਲੰਪਿਕ ਵਿੱਚ ਕੈਨੇਡਾ ਵਲੋਂ ਨਿਊਜੀਲੈਂਡ ਦੀ ਮਹਿਲਾ ਫੁੱਟਬਾਲ ਟੀਮ ਦੀ ਪ੍ਰੈਕਟਿਸ ਦੌਰਾਨ, ਡਰੋਨ ਰਾਂਹੀ ਕੀਤੀ ਗਈ ਜਾਸੂਸੀ ਦਾ ਮਾਮਲਾ ਕਾਫੀ ਗਰਮਾ ਗਿਆ…
- ਕੋਵਿਡ ਦੌਰਾਨ ਨੌਕਰੀ ਗੁਆਉਣ ਵਾਲੇ ਗੁਰਪ੍ਰਸਾਦ ਸਿੰਘ ਨੇ ਅੱਜ ਆਪਣੇ ਕਾਰੋਬਾਰ ਤੋਂ ਕਮਾਏ ਮਿਲੀਅਨ ਡਾਲਰ
ਮੈਲਬੋਰਨ (ਹਰਪ੍ਰੀਤ ਸਿੰਘ) – 18 ਸਾਲ ਦੀ ਉਮਰ ਵਿੱਚ ਸੰਨ 2014 ਵਿੱਚ ਗੁਰਪ੍ਰਸਾਦ ਸਿੰਘ ਜੰਮੂ ਤੋਂ ਆਸਟ੍ਰੇਲੀਆ ਦੇ ਮੈਲਬੋਰਨ ਵਿਿਦਆਰਥੀ ਵੀਜੇ ‘ਤੇ ਆਇਆ ਸੀ। ਛੋਟੀ ਉਮਰੇ ਪਿਓ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ, ਪਰ ਮਾਂ ਦੀ ਮਿਹਨਤ ਤੇ ਵੱਡੇ…
- ਸੁਪਰਮਾ-ਰਕੀਟ ਵਿੱਚ ਕੰਮ ਕਰ-ਕਰ ਕੇ ਛੋਟੀ ਉਮਰ ਵਿੱਚ ਇਸ ਜੋੜੀ ਨੇ ਖ੍ਰੀਦਿਆ ਆਪਣਾ ਸੁਪਨਿਆਂ ਦਾ ਘਰ
ਆਕਲੈਂਡ (ਹਰਪ੍ਰੀਤ ਸਿੰਘ) – 16 ਸਾਲ ਦੀ ਉਮਰ ਵਿੱਚ ਹੀ ਚਾਰਲੀ ਸਿਮਨਜ਼ ਨੇ ਸੋਚ ਲਿਆ ਸੀ ਕਿ ਉਹ 20 ਸਾਲ ਦੀ ਉਮਰ ਤੱਕ ਸੈਵਿੰਗ ਕਰਕੇ ਆਪਣਾ ਘਰ ਖ੍ਰੀਦ ਲਏਗਾ ਅਤੇ ਅਜਿਹੀ ਸੋਚ ਹੀ ਉਸਦੀ ਗਰਲਫਰੈਂਡ ਕਰਟਨੀ ਮੋਰੀਸਨ ਦੀ ਸੀ। ਦੋਨੋਂ…
- ਨਿਊਜੀਲੈਂਡ ਦੇ ਵੱਡੇ ਬੈਂਕਾਂ ਨੇ ਦਿੱਤੀ ਚੰਗੀ ਖਬਰ, ਘਟਾਈਆਂ ਘਰ ਖ੍ਰੀਦਣ ਲਈ ਵਿਆਜ ਦਰਾਂ
ਆਕਲੈਂਡ (ਹਰਪ੍ਰੀਤ ਸਿੰਘ) – ਵੈਸਟਪੈਕ ਨੇ ਤਿੰਨ ਹਫ਼ਤਿਆਂ ਵਿੱਚ ਦੂਜੀ ਵਾਰ ਆਪਣੀ ਮੌਰਗੇਜ ਦਰਾਂ ਵਿੱਚ ਕਟੌਤੀ ਕੀਤੀ ਹੈ। ਇਸੇ ਤਰ੍ਹਾਂ ਨਿਊਜੀਲੈਂਡ ਦੇ ਪੰਜ ਪ੍ਰਮੁੱਖ ਬੈਂਕਾਂ ਨੇ ਪਿਛਲੇ ਹਫ਼ਤੇ ਆਪਣੇ ਹੋਮ ਲੋਨ ਦਰਾਂ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਵੈਸਟਪੈਕ ਵਲੋਂ…
- 3 ਸਾਲ ਦੇ ਛੋਟੇ ਭਰਾ ਨੂੰ ਤੇਜ ਰਫਤਾਰ ਕਾਰ ਤੋਂ ਬਚਾਉਣ ਲਈ 8 ਸਾਲਾ ਵੱਡੇ ਭਰਾ ਨੇ ਜਾਨ ਦੀ ਵੀ ਨਹੀਂ ਕੀਤੀ ਪਰਵਾਹ
ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਬਰੇਬਰੁੱਕ ਇਲਾਕੇ ਵਿੱਚ ਬੀਤੇ ਸਾਲ ਵਾਪਰੇ ਹਾਦਸੇ ਵਿੱਚ ਇੱਕ ਘਰ ਵਿੱਚ ਖੇਡਦੇ 8 ਸਾਲਾ ਬੱਚੇ ਨੂੰ ਇਨੀਆਂ ਜਿਆਦਾ ਗੰਭੀਰ ਸੱਟਾਂ ਲੱਗੀਆਂ ਸਨ ਕਿ ਹੁਣ ਉਹ ਸ਼ਾਇਦ ਹੀ ਦੁਬਾਰਾ ਤੁਰ ਸਕੇ। ਹਾਦਸੇ ਨੂੰ ਅੰਜਾਮ ਦੇਣ…
- 2014 ਤੋਂ ਬਾਅਦ ਭਾਰਤੀ ਪਾਸਪੋਰਟ ਦੀ ਰੈਂਕਿੰਗ ਵਿੱਚ ਲਗਾਤਾਰ ਗਿਰਾਵਟ ਦਰਜ
ਆਕਲੈਂਡ (ਹਰਪ੍ਰੀਤ ਸਿੰਘ) – ਹੈਨਲੀ ਐਂਡ ਪਾਰਟਨਰਜ਼ ਦੀ ਪਾਸਪੋਰਟ ਸਬੰਧੀ ਤਾਜਾ ਜਾਰੀ ਸੂਚੀ ਅਨੁਸਾਰ ਭਾਰਤੀ ਪਾਸਪੋਰਟ ਸੂਚੀ ਵਿੱਚ 82ਵੇਂ ਨੰਬਰ ‘ਤੇ ਹੈ। ਮਾਹਿਰਾਂ ਦਾ ਕਹਿਣਾ ਹੈ ਕਿ 2014 ਤੋਂ ਬਾਅਦ ਇਸ ਰੈਂਕਿੰਗ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ, 2014 ਵਿੱਚ…
- 23 ਸਾਲਾ ਮਾਂ ਨੂੰ ਆਕਲੈਂਡ ਜਿਲ੍ਹਾ ਅ-ਦਾਲਤ ਨੇ ਆਪਣੇ ਹੀ 4 ਮਹੀਨੇ ਦੇ ਬੱਚੇ ਦੇ ਕ-ਤ-ਲ ਮਾਮਲੇ ਵਿੱਚ ਸੁਣਾਈ ਜੇ-ਲ ਦੀ ਸ-ਜਾ
ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੀ 23 ਸਾਲਾ ਮਾਂ ਨੂੰ ਅੱਜ ਜਿਲ੍ਹਾ ਅਦਾਲਤ ਵਲੋਂ 3 ਸਾਲ ਤੇ 6 ਮਹੀਨੇ ਦੀ ਸਜਾ ਸੁਣਾਈ ਗਈ ਹੈ, ਉਸ ‘ਤੇ ਆਪਣੇ ਹੀ 4 ਮਹੀਨੇ ਦੇ ਬੱਚੇ ਦੇ ਕਤਲ ਦੇ ਦੋਸ਼ ਸਨ, ਜਿਸ ਸਬੰਧੀ ਕੇਸ…
- ਸ਼੍ਰੀ ਗੁਰੂ ਹਰਿਿਕ੍ਰਸ਼ਨ ਸਾਹਿਬ ਦੇ ਪ੍ਰਕਾਸ਼ ਦਿਹਾੜੇ ਅਤੇ ਗੁਰਦੁਆਰਾ ਸਾਹਿਬ ਦੀ 15ਵੀਂ ਵਰੇਗੰਢ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ
ਸੰਗਤਾਂ ਨੂੰ ਗੁਰੂਘਰ ਹਾਜਰੀ ਭਰਨ ਦੀ ਬੇਨਤੀ ਆਕਲੈਂਡ (ਹਰਪ੍ਰੀਤ ਸਿੰਘ) – ਗੁਰਦੁਆਰਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ (New Lynn) ਵਿਖੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ। ਮਿੱਥੇ ਗਏ ਪ੍ਰੋਗਰਾਮਾਂ ਅਨੁਸਾਰ 27 ਜੁਲਾਈ…
- ਇਸ ਹਫਤੇ ਨਿਊਜੀਲੈਂਡ ਦੇ ਬੱਚਿਆਂ ਲਈ ਕਰਵਾਇਆ ਜਾ ਰਿਹਾ ਗੁਰਮਤਿ ਕੰਪੀਟਿਸ਼ਨ
ਆਕਲੈਂਡ (ਹਰਪ੍ਰੀਤ ਸਿੰਘ) – ਗੁਰਦੁਆਰਾ ਸਾਹਿਬ ਨਿਊ ਲਿਨ, ਆਕਲੈਂਡ ਵਿਖੇ ਗੁਰੂ ਹਰਕ੍ਰਿਸ਼ਨ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਗੁਰਦੁਆਰਾ ਸਾਹਿਬ ਦੀ 15ਵੀਂ ਵਰੇਗੰਢ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਅਤੇ ਕੰਪੀਟਿਸ਼ਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 1 ਤੋਂ 17 ਸਾਲ ਦੇ…
- ਵਾਇਕਾਟੋ ਦੇ ਨੈਥਨ ਐਬਲ ਨੇ ਸਮਾਂ ਰਹਿੰਦਿਆਂ ਕਾਰ ਸਮੇਤ ਡੁੱ-ਬ ਰਹੀ ਬਜੁਰਗ ਮਹਿਲਾ ਦੀ ਬਚਾਈ ਜਾ-ਨ
ਆਕਲੈਂਡ (ਹਰਪ੍ਰੀਤ ਸਿੰਘ) – ਟਿਕਟੋਕ, ਫੇਸਬੁੱਕ, ਇਸੰਟਾਗਰਾਮ, ਲਗਭਗ ਹਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਕਾਟੋ ਦੇ 25 ਸਾਲਾ ਨੌਜਵਾਨ ਨੈਥਨ ਐਬਲ ਦੀ ਹੌਂਸਲਾਵਧਾਈ ਹੋ ਰਹੀ ਹੈ। ਦਰਅਸਲ ਨੈਥਨ ਨੇ ਬੀਤੇ ਦਿਨੀਂ ਵਾਇਕਾਟੋ ਯੂਨੀਵਰਸਿਟੀ ਦੀ ਝੀਲ ਵਿੱਚ ਕਾਰ ਸਮੇਤ ਡੁੱਬ ਰਹੀ ਬਜੁਰਗ…
- ਆਸਟ੍ਰੇਲੀਆ ਦਾ ਪਾਸਪੋਰਟ ਬਣਿਆ ਦੁ-ਨੀਆਂ ਦਾ 5ਵੇਂ ਨੰਬਰ ਦਾ ਸਭ ਤੋਂ ਤਾਕਤ-ਵਰ ਪਾਸਪੋਰਟ
ਮੈਲਬੋਰਨ (ਹਰਪ੍ਰੀਤ ਸਿੰਘ) – ਪਾਸਪੋਰਟ ਇੰਡੈਕਸ ਦੀ ਤਾਜਾ ਜਾਰੀ ਸੂਚੀ ਵਿੱਚ ਇਸ ਸਾਲ ਆਸਟ੍ਰੇਲੀਆ ਦਾ ਪਾਸਪੋਰਟ 5ਵੇਂ ਨੰਬਰ ‘ਤੇ ਆਇਆ ਹੈ, ਆਸਟ੍ਰੇਲੀਆ ਵਾਸੀ ਬਿਨ੍ਹਾਂ ਵੀਜਾ 189 ਦੇਸ਼ ਘੁੰਮਣ ਜਾ ਸਕਦੇ ਹਨ। ਗੁਆਂਢੀ ਮੁਲਕ ਨਿਊਜੀਲੈਂਡ ਸੂਚੀ ਵਿੱਚ ਚੌਥੇ ਨੰਬਰ ‘ਤੇ ਹੈ।…
- ਨਿਊਜੀਲੈਂਡ ਦਾ ਪਾਸ-ਪੋਰਟ ਬਣਿਆ ਦੁ-ਨੀਆਂ ਦਾ ਚੌਥੇ ਨੰਬਰ ਦਾ ਸਭ ਤੋਂ ਤਾਕਤ-ਵਰ ਪਾਸ-ਪੋਰਟ
ਆਕਲੈਂਡ (ਹਰਪ੍ਰੀਤ ਸਿੰਘ) – ਹੈਨਲੀ ਪਾਸਪੋਰਟ ਇੰਡੈਕਸ ਦੀ ਤਾਜਾ ਜਾਰੀ ਸੂਚੀ ਵਿੱਚ ਇਸ ਸਾਲ ਨਿਊਜੀਲੈਂਡ ਚੌਥੇ ਨੰਬਰ ਦਾ ਦੁਨੀਆਂ ਦਾ ਸਭ ਤੋਂ ਤਾਕਤਵਰ ਪਾਸਪੋਰਟ ਬਣ ਗਿਆ ਹੈ, ਜਦਕਿ ਪਿਛਲੇ ਸਾਲ ਇਹ 6ਵੇਂ ਨੰਬਰ ‘ਤੇ ਸੀ। ਨਿਊਜੀਲੈਂਡ ਦੇ ਪਾਸਪੋਰਟ ਨੇ ਆਸਟ੍ਰੇਲੀਆ…
- ਘਰ ਵਿੱਚ ਅੱਗ ਲੱਗਣ ਕਾਰਨ ਬਜੁਰਗ ਜੋੜੇ ਦੀ ਹੋਈ ਮੌਤ
ਆਕਲੈਂਡ (ਹਰਪ੍ਰੀਤ ਸਿੰਘ) – ਕਾਪਿਟੀ ਕੋਸਟ ਵਿਖੇ ਇੱਕ ਘਰ ਨੂੰ ਲੱਗੀ ਅੱਗ ਵਿੱਚ ਬਜੁਰਗ ਜੋੜੇ ਦੀ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਬਜੁਰਗ ਜੋੜੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਸੀ, ਜਿੱਥੇ ਪਹਿਲਾਂ…
- ਓਲੰਪਿਕ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਆਸਟ੍ਰੇਲੀ-ਆਈ ਦੀ ਨੌਜਵਾਨ ਮੁਟਿਆਰ ਦਾ ਹੋਇਆ ਸਮੂਹਿਕ ਬਲਾਤ-ਕਾਰ
ਮੈਲਬੋਰਨ (ਹਰਪ੍ਰੀਤ ਸਿੰਘ) – ਪੈਰਿਸ ਦੇ ਫ੍ਰੈਂਸਜ਼ ਲੀ ਪੇਰੀਸੀਅਨ ਅਖਬਾਰ ਵਲੋਂ ਪੁਸ਼ਟੀ ਕੀਤੀ ਗਈ ਹੈ ਕਿ ਬੀਤੇ ਸ਼ਨੀਵਾਰ ਪੈਰਿਸ ਵਿੱਚ ਇੱਕ ਆਸਟ੍ਰੇਲੀਆਈ ਮੁਟਿਆਰ ਦਾ ਕਥਿਤ ਰੂਪ ਵਿੱਚ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ। ਮਹਿਲਾ ਜਦੋਂ ਤੜਕੇ ਵੇਲੇ ਇੱਕ ਰੈਸਟੋਰੈਂਟ ਵਿੱਚ ਪੁੱਜੀ…
- ਸ਼ਾਨ-ਦਾਰ ਕਾਰੋ-ਬਾਰ ਸਸਤੇ ਵਿੱਚ ਖ੍ਰੀਦ-ਣ ਦਾ ਮੌਕਾ
ਸਿਰਫ $450,000 ਵਿੱਚ ਮਿਲ ਰਿਹਾ ਇਹ ਸ਼ਾਨਦਾਰ ਕਾਰੋਬਾਰ ਆਕਲੈਂਡ (ਹਰਪ੍ਰੀਤ ਸਿੰਘ) – ਵੈਸਟ ਕੋਸਟ ਦੇ ਬਲੈਕਬਾਲ ਟਾਊਨ ਇਲਾਕੇ ਵਿੱਚ ਬਣਿਆ ਸ਼ਾਨਦਾਰ ਪੱਬ ਸਿਰਫ $450,000 ਵਿੱਚ ਖ੍ਰੀਦਣ ਦਾ ਮੌਕਾ ਹੈ। ਪੈਸੇ ਦੀ ਲੋੜ ਕਾਰਨ ਮਾਲਕ ਇਸ ਨੂੰ ਸਸਤੇ ਵਿੱਚ ਵੇਚ ਰਹੇ…
- ਆਕਲੈਂਡ ਵਾਲੇ ਇਸ ਖਤਰ-ਨਾਕ ਅਪ-ਰਾਧੀ ਤੋਂ ਰਹਿਣ ਬੱਚਕੇ
100 ਤੋਂ ਵਧੇਰੇ ਸਜਾਵਾਂ ਹਾਸਿਲ ਕਰ ਚੁੱਕਾ ਪੁਲਿਸ ਤੋਂ ਹੋਇਆ ਭਗੌੜਾ ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਵਾਸੀਆਂ ਨੂੰ ਪੁਲਿਸ ਨੇ ਤਸਵੀਰ ਵਿੱਚ ਦਿਖਾਏ 34 ਸਾਲਾ ਰੇਗਨ ਮੈਕਿਨਲੀ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਹ ਪੁਲਿਸ ਵਲੋਂ ਜਾਰੀ ਜਮਾਨਤ ਦੀਆਂ…
- ਨਹੀਂ ਰਿਹਾ ਆਕਲੈਂਡ ਵਿੱਚ ਬੱ-ਸਾਂ ਦਾ ਸਫਰ ਸੁਰੱਖਿ-ਅਤ
ਮੁੜ ਤੋਂ ਵਾਪਰੀ ਏਸ਼ੀ-ਅਨ ਮੂਲ ਦੇ ਲੋਕਾਂ ‘ਤੇ ਨਸ-ਲੀ ਹਮ-ਲੇ ਦੀ ਘਟਨਾ ਆਕਲੈਂਡ (ਹਰਪ੍ਰੀਤ ਸਿੰਘ) – ਅਜੇ ਕੁਝ ਦਿਨਾਂ ਦੀ ਹੀ ਗੱਲ ਹੈ, ਜਦੋਂ ਇੱਕ ਚੀਨੀ ਮੂਲ ਦੇ ਨੌਜਵਾਨ ‘ਤੇ ਇੱਕ ਮਹਿਲਾ ਵਲੋਂ ਨਸਲੀ ਵਿਤਕਰਿਆਂ ਭਰਿਆ ਹਮਲਾ ਕਰਦਿਆਂ ਉਸਦੇ ਚਿਹਰੇ…
- ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਸਟੂਡੈਂਟ ਵੀਜਾ ਜਾਰੀ ਕਰਨ ਲਈ ਕੀਤੀ ਦੇਰੀ ਕਾਰਨ ਹਜਾਰਾਂ ਵਿਿਦਆਰਥੀ ਹੋਏ ਪ੍ਰਭਾਵਿਤ
ਵਿੱਦਿਅਕ ਸੰਸਥਾਵਾਂ ਨੂੰ ਹੋਇਆ ਕਈ ਮਿਲੀਅਨ ਡਾਲਰ ਦਾ ਨੁਕਸਾਨ ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਦੀਆਂ 16 ਟੈਕਨੀਕਲ ਅਤੇ ਪੋਲੀਟੈਕਨੀਕ ਸੰਸਥਾਵਾਂ ਵਾਲੀ ਟੀਪੁਕੀਂਗਾ, ਇਮੀਗ੍ਰੇਸ਼ਨ ਨਿਊਜੀਲੈਂਡ ਦੀ ਗਲਤੀ ਕਾਰਨ ਇਸ ਵੇਲੇ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦਰਅਸਲ ਟੀਪੁਕੀਂਗਾ ਲਈ…
- ਆਉਂਦੇ ਸਮੇਂ ਵਿੱਚ ਨਿਊਜੀਲੈਂਡ ਵਿੱਚ ਮਕਾਨ ਮਾਲਕਾਂ ਨਾਲੋਂ ਕਿਰਾਏਦਾਰਾਂ ਦੀ ਗਿਣਤੀ ਵਿੱਚ ਹੋਏਗਾ ਵਾਧਾ
ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਿੱਚ ਇਸ ਵੇਲੇ 60% ਦੇ ਕਰੀਬ ਲੋਕ ਮਕਾਨ ਮਾਲਕ ਹਨ, ਪਰ ਵੈਸਟਪੇਕ ਦੀ ਮੱਦਦ ਨਾਲ ਤਿਆਰ ਡਿਲੋਏਟੇ ਰਿਪੋਰਟ ਦੀ ਮੰਨੀਏ ਤਾਂ ਆਉਂਦੇ 25 ਸਾਲਾਂ ਵਿੱਚ ਇਹ ਗਿਣਤੀ 50% ਤੋਂ ਵੀ ਘੱਟ ਰਹਿ ਜਾਏਗੀ। ਰਿਪੋਰਟ ਅਨੁਸਾਰ…
- ਛੋਟੀ ਉਮਰ ਦੀਆਂ ਕੁ-ੜੀਆਂ ਤੋਂ ਸਿਡਨੀ ਦੇ ਜਿਸਮ-ਫਰੋਸ਼ੀ ਦੇ ਅੱਡਿਆਂ ‘ਤੇ ਕੰਮ ਕਰਵਾਉਣ ਵਾਲੇ ਅੰਤਰਰਾਸ਼ਟਰੀ ਗੈਂਗ ਦੀ ਅਸਲੀਅਤ ਆਈ ਸਾਹਮਣੇ, ਹੋਈਆਂ ਕਈ ਗ੍ਰਿਫ-ਤਾਰੀਆਂ
ਮੈਲਬੋਰਨ (ਹਰਪ੍ਰੀਤ ਸਿੰਘ) – ਨਿਊ ਸਾਊਥ ਵੇਲਜ਼ ਪੁਲਿਸ ਨੇ ਸਿਡਨੀ ਵਿੱਚ ਚੱਲ ਰਹੇ ਛੋਟੀ ਉਮਰ ਦੀਆਂ ਕੁੜੀਆਂ ਤੋਂ ਜਿਸਮਫਰੋਸ਼ੀ ਕਰਵਾਉਣ ਵਾਲੇ ਅੰਤਰ-ਰਾਸ਼ਟਰੀ ਗੈਂਗ ਦਾ ਭੰਡਾਫੋੜ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਇਸ ਗੈਂਗ ਦੇ ਕਈ ਮੈਂਬਰਾਂ ਦੀ ਸਿਡਨੀ ਪੁਲਿਸ…
- ਕਿਰਾਏਦਾਰ ਨਾਲ ਧੱਕਾ ਕਰਨ ਵਾਲੇ ਮਕਾਨ ਮਾਲਕ ਨੂੰ ਮਿਲੀ ਨਸੀਹਤ
ਟ੍ਰਿਿਬਊਨਲ ਨੇ ਕੀਤਾ $15,000 ਦਾ ਜੁਰਮਾਨਾ ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੀ ਰਿਬੈਕਾ ਜੇਨ ਨੂੰ ਕਿਰਾਏਦਾਰੀ ਦੇ ਨਿਯਮਾਂ ਨੂੰ ਨਾ ਮੰਨਣ ਅਤੇ ਕਿਰਾਏਦਾਰਾਂ ਨੂੰ ਘਰ ਦੀ ਸਹੀ ਇਨਸੁਲੈਸ਼ਨ ਨਾ ਕਰਵਾਉਣ ਦੇ ਦੋਸ਼ਾਂ ਦੇ ਚਲਦਿਆਂ $14,770 ਜੁਰਮਾਨੇ ਵਜੋਂ ਅਦਾ ਕਰਨ ਦੇ…
- ‘ਨਿਊਜੀਲੈਂਡ ਬਾਸਕਟਬਾਲ ਲੀਗ’ ਵਿੱਚ ਸ਼ਾਮਿਲ ਹੋਣ ਜਾ ਰਹੀ ਭਾਰਤੀ ਬਾਸਕਟਬਾਲ ਦੀ ਟੀਮ
ਆਕਲੈਂਡ (ਹਰਪ੍ਰੀਤ ਸਿੰਘ) – ‘ਨਿਊਜੀਲੈਂਡ ਬਾਸਕਟਬਾਲ ਲੀਗ’ ਵਿੱਚ ਅਗਲੇ ਸਾਲ ਤੋਂ ਭਾਰਤੀ ਬਾਸਕਟਬਾਲ ਲੀਗ ਦੀ ਮਹਿਲਾ ਤੇ ਪੁਰਸ਼ ਦੋਨੋਂ ਹੀ ਟੀਮਾਂ ਸ਼ਾਮਿਲ ਹੋਣ ਜਾ ਰਹੀਆਂ ਹਨ। ਦੋਨਾਂ ਵਰਗਾਂ ਦੀਆਂ ਭਾਰਤੀ ਟੀਮਾਂ ਦੇ ਖਿਡਾਰੀ ਅਗਲੇ ਸਾਲ ਤੋਂ ਨਿਊਜੀਲੈਂਡ ਦੀ ਘਰੇਲੂ ਬਾਸਕਟਬਾਲ…
- ਮਹਿੰਗਾਈ ਨਾਲ ਲੜ੍ਹ ਰਹੇ ਆਸਟ੍ਰੇਲੀਆ ਵਾਸੀ ਜਰੂਰੀ ਘਰੇਲੂ ਸਮਾਨ ਖ੍ਰੀਦਣ ਲਈ ਬਾਏ ਨਾਓ, ਪੇਅ ਲੇਟਰ ਵੱਲ ਕਰਨ ਲੱਗੇ ਮੁਹਾੜ
ਆਕਲੈਂਡ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਦੀ ਫਾਇਨਾਂਸ ਮਾਰਕੀਟ ਪਲੇਸ ਕੰਪੇਅਰ ਹੱਬ ਦੇ ਤਾਜਾ ਜਾਰੀ ਆਂਕੜਿਆਂ ਮੁਤਾਬਕ 30% ਆਸਟ੍ਰੇਲੀਆ ਵਾਸੀ ਗ੍ਰੋਸਰੀ ਖ੍ਰੀਦਣ, ਪੈਟਰੋਲ ਪੁਆਉਣ, ਦਵਾਈਆਂ ਖ੍ਰੀਦਣ ਤੱਕ ਲਈ ‘ਬਾਏ ਨਾਓ ਪੇਅ ਲੇਟਰ’ ਸੁਵਿਧਾ ਵਰਤਣ ਨੂੰ ਮਜਬੂਰ ਹਨ, ਇਹ ਸਭ ਲਗਾਤਾਰ ਵੱਧਦੀ…
- ਆਸਟ੍ਰੇਲੀਆਈ ਕੰਪਨੀ ਨੇ ‘ਦ ਵੇਅਰ-ਹਾਊਸ’ ਨੂੰ $589 ਮਿਲੀਅਨ ਵਿੱਚ ਟੇਕ-ਓਵਰ ਦੀ ਦਿੱਤੀ ਪੇਸ਼ਕਸ਼
ਆਕਲੈਂਡ (ਹਰਪ੍ਰੀਤ ਸਿੰਘ) – ‘ਦ ਵੇਅਰਹਾਊਸ’ ਨੂੰ ਆਸਟ੍ਰੇਲੀਆਈ ਇਕੁਇਟੀ ਕੰਪਨੀ ਐਡਾਮੈਂਟਮ ਕੈਪੀਟਲ ਵਲੋਂ ਟੇਕਓਵਰ ਕੀਤੇ ਜਾਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਹ ਪੇਸ਼ਕਸ਼ 1.50 ਤੋਂ$ 1.70 ਪ੍ਰਤੀ ਸ਼ੇਅਰ ਦੇ ਵਾਧੇ ਨਾਲ ਦਿੱਤੀ ਗਈ ਹੈ, ਜਿਸਦੀ ਅਨੁਮਾਨਿਤ ਕੀਮਤ $520.2 ਤੋਂ $589.6…
- ਹਮਿਲਟਨ ਵਿੱਚ ਪੁਲਿਸ ਨੇ ਘਰ ਦਾ ਫਰਨੀਚਰ ਚੋਰੀ ਕਰਦਾ ਵਿਅਕਤੀ ਕੀਤਾ ਕਾਬੂ
Auckland (ਹਰਪ੍ਰੀਤ ਸਿੰਘ) – ਹਮਿਲਟਨ ਪੁਲਿਸ ਵਲੋਂ ਇੱਕ ਅਜਿਹੇ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ, ਜੋ ਦਿਨ-ਦਿਹਾੜੇ ਇੱਕ ਘਰ ਵਿੱਚੋਂ ਫਰਨੀਚਰ ਚੋਰੀ ਕਰ ਰਿਹਾ ਸੀ। ਪੁਲਿਸ ਨੂੰ ਉਸ ਵੇਲੇ ਨਿਕਸਨ ਸਟਰੀਟ ‘ਤੇ ਸੱਦਿਆ ਗਿਆ, ਜਦੋਂ ਇੱਕ ਵਿਅਕਤੀ ਆਪਣੀ ਗੱਡੀ ਸਮੇਤ…
- ਬੱਚੀਆਂ ਲਈ ਜਾ-ਨ ਗੁਆਉਣ ਵਾਲੇ ਭਾਰਤੀ ਮੂਲ ਦੇ ਇਸ ਬਹਾ-ਦੁਰ ਪਿਓ ਦਾ ਨਾਮ ਕੀਤਾ ਗਿਆ ਜੱਗ-ਜਾਹਰ
ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦੇ ਕਾਰਲਟਨ ਰੇਲਵੇ ਸਟੇਸ਼ਨ ‘ਤੇ ਪਲੇਟਫਾਰਮ ਸਕਰੀਨ ਡੋਰ ਲੱਗੇ ਹੁੰਦੇ ਜਾਂ ਫਿਰ ਫਰਸ਼ ਦੀ ਢਲਾਣ ਪਟੜੀਆਂ ਵਾਲੇ ਪਾਸੇ ਨਾ ਹੁੰਦੀ ਤਾਂ ਐਤਵਾਰ ਨੂੰ ਦਰਦਨਾਕ ਹਾਦਸੇ ਵਿੱਚ ਮਾਰੇ ਗਏ 40 ਸਾਲਾ ਆਨੰਦ ਰਨਵਾਲ ਅਤੇ ਉਨ੍ਹਾਂ ਦੀ…
- ਵੱਧਦੀ ਮਹਿੰਗਾਈ ਦੇ ਚਲਦਿਆਂ ਨਿਊਜੀਲੈਂਡ ਵਾਸੀ ਘੱਟ ਬੱਚੇ ਪੈਦਾ ਕਰਨ ਨੂੰ ਹੋਏ ਮਜਬੂਰ
ਆਕਲੈਂਡ (ਹਰਪ੍ਰੀਤ ਸਿੰਘ) – ਵਲੰਿਗਟਨ ਦੀ ਰਹਿਣ ਵਾਲੀ ਐਮਾ ਉਨ੍ਹਾਂ ਮਾਪਿਆਂ ਵਿੱਚੋਂ ਇੱਕ ਹੈ, ਜੋ ਲਗਾਤਾਰ ਵੱਧਦੀ ਮਹਿੰਗਾਈ ਦੇ ਚਲਦਿਆਂ ਪ੍ਰੇਸ਼ਾਨ ਹੈ ਤੇ ਇਸੇ ਲਈ ਉਸ ਨੇ ਆਪਣੇ ਘਰਵਾਲੇ ਨਾਲ ਰੱਲਕੇ ਸਿਰਫ ਇੱਕੋ ਬੱਚੇ ਦੀ ਪ੍ਰਵਰਿਸ਼ ਕਰਨ ਦਾ ਫੈਸਲਾ ਲਿਆ…
- ਫੋਂਟੈਰਾ ਨੂੰ ਕਰਮਚਾਰੀ ਨੂੰ ਕੰਮ ਤੋਂ ਕੱਢਣਾ ਪਿਆ ਮਹਿੰਗਾ
ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਦੀ ਸਭ ਤੋਂ ਵੱਡੀ ਦੁੱਧ ਉਤਪਾਦਨ ਵਾਲੀ ਕੰਪਨੀ ਫੋਂਟੈਰਾ ਨੂੰ ਆਪਣੇ ਇੱਕ ਕਰਮਚਾਰੀ ਨੂੰ ਗੈਂਗ ਮੈਂਬਰ ਸਮਝਕੇ ਕੰਮ ਤੋਂ ਕੱਢਣ ਦਾ ਫੈਸਲਾ ਕਾਫੀ ਮਹਿੰਗਾ ਪਿਆ ਹੈ। ਕਿੱਪ ਓਰਸਮਬਾਏ ਫੋਂਟੈਰਾ ਦੇ ਟੀ ਆਵਾਮੂਟੂ ਡਿਸਟ੍ਰੀਬਿਊਸ਼ਨ ਸੈਂਟਰ ਵਿੱਚ…
- ਨਿਊਜੀਲੈਂਡ ਵਾਸੀਆਂ ਨੂੰ ਬਿਨ੍ਹਾਂ ਲਾਇਸੈਂਸ ਵਾਲੇ ਬਿਜਲੀ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਹੋਈ ਜਾਰੀ
ਆਕਲੈਂਡ (ਹਰਪ੍ਰੀਤ ਸਿੰਘ) – ਹੁਣ ਤੱਕ ਅਜਿਹੇ ਮਾਮਲੇ ਨਿਊਜੀਲੈਂਡ ਭਰ ਤੋਂ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਬਗੈਰ ਲਾਇਸੈਂਸ ਤੋਂ ਕੰਮ ਕਰਨ ਵਾਲੇ ਬਿਜਲੀ ਵਾਲਿਆਂ ਤੋਂ ਕੰਮ ਕਰਵਾਕੇ ਕਈ ਜਣੇ ਆਪਣਾ ਜਿਆਦਾ ਨੁਕਸਾਨ ਕਰਵਾ ਚੁੱਕੇ ਹਨ। ਇਲੈਕਟ੍ਰਿਕਲਜ਼ ਵਰਕਰ ਰਜਿਸਟ੍ਰੇਸ਼ਨ ਬੋਰਡ…
- ਧੀਆਂ ਲਈ ਜਾ-ਨ ਗੁਆਉਣ ਵਾਲੇ ਭਾਰ-ਤੀ ਮੂਲ ਦੇ ਪਿਓ ਦੀ ਬਹਾ-ਦੁਰੀ ਦੀ ਚਰਚਾ ਹਰ ਪਾਸੇ
ਆਕਲੈਂਡ (ਹਰਪ੍ਰੀਤ ਸਿੰਘ) – ਬੀਤੇ ਦਿਨੀਂ ਸਿਡਨੀ ਦੇ ਕਾਰਲਟਨ ਰੇਲਵੇ ਸਟੇਸ਼ਨ ‘ਤੇ ਆਪਣੀਆਂ 2 ਜੁੜਵਾਂ ਧੀਆਂ ਨੂੰ ਟਰੇਨ ਹੇਠਾਂ ਆਉਣ ਤੋਂ ਬਚਾਉਣ ਦੀ ਕੋਸ਼ਿਸ਼ ਦੌਰਾਨ ਜਿਸ ਭਾਰਤੀ ਮੂੂਲ ਦੇ ਪਿਤ ਦੀ ਮੌਤ ਹੋਈ ਸੀ, ਉਸਦੀ ਬਹਾਦੁਰੀ ਦੀ ਚਰਚਾ ਹਰ ਕੋਈ…
- ਨਿਊਜੀਲੈਂਡ ਵਿੱਚ ਵੱਧ ਰਹੀ ਭਾਰਤੀ ਅੰਬ ਦੀ ਰਿਕਾਰਡਤੋੜ ਮੰਗ
ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਿੱਚ ਭਾਰਤੀ ਅੰਬ ਦੀ ਮੰਗ ਲਗਾਤਾਰ ਵੱਧ ਰਹੀ ਹੈ, ਜਿੱਥੇ 10 ਕੁ ਸਾਲ ਪਹਿਲਾਂ ਕਈ ਕੰਪਨੀਆਂ 15 ਦਿਨਾਂ ਬਾਅਦ 100 ਕੁ ਕਾਰਟੋਨ ਅੰਬਾਂ ਦੇ ਮੰਗਵਾਉਂਦੀਆਂ ਸਨ, ਉੱਥੇ ਹੀ ਹੁਣ ਇਹ ਗਿਣਤੀ ਵੱਧਕੇ 1800 ਤੋਂ 2000…