Thursday, 22 February 2024
29 December 2021 Articles

12-13 ਵਰ੍ਹੇ ਦੀ ਉਮਰ ਵਿੱਚ ਬੱਚੀਆਂ ਦਾ ਪੀਰੀਅਡ ਦੌਰਾਨ ਦਰਦਾਂ ਨਾਲ਼ ਨਜਿੱਠਣਾ!

ਇਸ ਸਮੇਂ ਦਵਾਈਆਂ ਦੀ ਵਰਤੋਂ ਇੱਕ ਗੰਭੀਰ ਮਸਲਾ..
12-13 ਵਰ੍ਹੇ ਦੀ ਉਮਰ ਵਿੱਚ ਬੱਚੀਆਂ ਦਾ ਪੀਰੀਅਡ ਦੌਰਾਨ ਦਰਦਾਂ ਨਾਲ਼ ਨਜਿੱਠਣਾ! - NZ Punjabi News

ਪ੍ਰਭਜੋਤ ਸਿੰਘ ਅਤੇ ਅਨੂ ਬਕਸ਼ੀਪ੍ਰਭਜੋਤ ਸਿੰਘ,

12-13 ਵਰ੍ਹੇ ਦੀ ਉਮਰ ਵਿੱਚ ਬੱਚੀਆਂ ਨੂੰ ਪੀਰੀਅਡ ਦੌਰਾਨ ਦਰਦਾਂ ਨਾਲ਼ ਨਜਿੱਠਣਾ ਹੁੰਦਾ ਏ। ਇਸ ਸਮੇਂ ਵਿੱਚ ਅੱਜਕਲ੍ਹ ਬੱਚੀਆਂ ਦੁਆਰਾ ਦਰਦ ਨਾ ਸਹਿ ਸਕਣ ਕਰਕੇ ਦਵਾਈਆਂ ਦਾ ਰੁਝਾਨ ਵਧਿਆ ਹੈ, ਜੋ ਕਿ ਇੱਕ ਬਹੁਤ ਹੀ ਗੰਭੀਰ ਮਸਲਾ ਹੈ।
ਹੱਲ:-ਮਰਦ ਅਤੇ ਔਰਤ ਜਦੋਂ ਵੀ ਬੱਚੇ ਦਾ ਸੰਕਲਪ ਲੈਂਦੇ ਹਨ, ਉਦੋਂ ਤੋਂ ਅਤੇ ਬੱਚੇ ਦੇ ਗਰਭ ਧਾਰਨ ਕਰਨ ਨਾਲ਼ ਹੀ ਮਾਪਿਆਂ ਨੂੰ ਆਪਣੀ ਸਿਹਤ, ਵਿਵਹਾਰ, ਖਾਣ ਪੀਣ, ਆਲਾ ਦੁਆਲਾ, ਸੰਗੀਤ ਅਤੇ ਮਨ ਦੇ ਵਿਚਾਰਾਂ ਦਾ ਖ਼ਿਆਲ ਰੱਖਣਾ ਚਾਹੀਦਾ ਏ।ਮਾਂ ਦੀ ਖ਼ੁਰਾਕ ਵਿੱਚ ਫੋਲਿਕ ਐਸਿਡ, ਕੈਲਸ਼ੀਅਮ ਅਤੇ ਆਇਰਨ ਲਾਜ਼ਮੀ ਮਾਤਰਾ ਵਿੱਚ ਪੂਰੇ 9 ਮਹੀਨੇ ਅਤੇ ਬਾਅਦ ਵਿੱਚ ਵੀ ਜਾਰੀ ਰੱਖਣਾ ਚਾਹੀਦਾ ਹੈ। ਗਰਭ ਦੌਰਾਨ ਪ੍ਰੋਟੀਨ ਲਈ ਮੈਂ ਆਪਣੀ ਪਤਨੀ ਨੂੰ ਸਾਇਨੋ-ਬੈਕਟੀਰੀਆ ਵੀ ਖੁਆਉਂਦਾ ਰਿਹਾ ਸੀ ਨਾਲ਼ ਪੌਸ਼ਟਿਕ ਭੋਜਨ , ਫੋਲਿਕ ਐਸਿਡ, ਆਇਰਨ ਆਦਿ ਤੇ ਲਾਜ਼ਮੀ ਹੈ ਹੀ। ਮਰਦ ਦਾ ਫ਼ਰਜ਼ ਹੈ ਕਿ, ਜੱਚੇ ਦੀ ਸਿਹਤ, ਤਨ ਮਨ ਦੀ ਖੁਸ਼ੀ ਦਾ ਇਨ੍ਹਾਂ ਧਿਆਨ ਰੱਖੇ ਕਿ ਬੱਚੇ ਦਾ ਜਨਮ ਯਕੀਨਨ ਕੁਦਰਤੀ ਹੀ ਹੋਵੇ।ਬੱਚੇ ਨੂੰ ਜਨਮ ਤੋਂ ਹੀ ਚੰਗੀ ਖ਼ੁਰਾਕ ਬਹੁਤ ਜ਼ਰੂਰੀ ਹੈ, ਅਤੇ 10 ਕੁ ਸਾਲਾਂ ਦੀ ਉਮਰ ਤੱਕ ਕੁਦਰਤੀ ਪ੍ਰੋਟੀਨ ਖ਼ੁਰਾਕ ਅਤੇ ਕਸਰਤ ਨੂੰ ਲੜਕੀ ਲਈ ਲਾਜ਼ਮੀ ਬਣਾਉਣਾ ਚਾਹੀਦਾ ਹੈ। (ਮਾਪੇ ਜੋ ਕਰਨਗੇ ਓਹੀ ਬੱਚੇ ਕਰਨਗੇ, ਇਸ ਲਈ ਖ਼ੁਦ ਵੀ ਨੁਕਸਾਨਦਾਇਕ ਫਾਸਟ ਫੂਡ ਨਾ ਮਾਤਰ ਖਾਓ, ਨਾ ਹੀ ਬੱਚਿਆਂ ਨੂੰ ਖੁਆਓ)ਜ਼ਰੂਰੀ ਗੱਲ : - ਮਾਪਿਆਂ ਨੂੰ ਲੜਕੀਆਂ ਨਾਲ਼ 7-8 ਵਰ੍ਹੇ ਤੋਂ ਪੀਰੀਅਡ (menses) ਬਾਰੇ ਗੱਲ ਕਰਨੀ ਚਾਹੀਦੀ ਹੈ, ਸ਼ਰੀਰ ਦੀ ਬਨਾਵਟ, ਕੁਦਰਤੀ ਦਾਤਾਂ, ਅਤੇ ਅਲੌਕਿਕ ਜੁੰਮੇਵਾਰੀਆਂ ਦੀ ਸਾਂਝ ਪਾਉਣੀ ਚਾਹੀਦੀ ਏ, ਅਤੇ ਲੜਕਿਆਂ ਨੂੰ ਵੀ ਸ਼ਰੀਰਕ ਬਣਤਰਾਂ ਦਾ ਜੈਵਿਕ ਅਤੇ ਜਿੰਮੇਵਾਰੀ ਸੰਬੰਧਿਤ ਪਾਠ ਪੜ੍ਹਾ , ਲੜਕੀਆਂ ਦੀ ਇੱਜਤ ਕਰਨ ਵਾਲਾ ਮਨ ਬਣਾਉਣਾ ਚਾਹੀਦਾ ਹੈ।ਲੜਕੀਆਂ ਨੂੰ 10 ਕੁ ਵਰ੍ਹੇ ਵਿੱਚ ਚੰਗੀ ਪ੍ਰੋਟੀਨ ਖ਼ੁਰਾਕ ਖਾਣੀ ਚਾਹੀਦੀ ਹੈ, ਜੋ ਕਿ ਦਾਲਾਂ, ਸਪਰਾਉਟਸ, ਸਬਜ਼ੀਆਂ, ਦੁੱਧ , ਸਾਇਨੋ-ਬੈਕਟੀਰੀਆ, ਦੇਸੀ ਆਂਡੇ ਜਾਂ ਨਾਨ ਵੇਜ਼ ਆਦਿ ਵਿੱਚੋਂ ਲਈ ਜਾ ਸਕਦੀ ਹੈ, ਪਰ ਨਾਲ਼ ਹੀ ਚੰਗੀ ਸ਼ਰੀਰਕ ਵਰਜਿਸ਼ ਵੀ ਬਹੁਤ ਜ਼ਰੂਰੀ ਹੈ। ਅਤੇ ਜੇਕਰ ਫ਼ਿਰ ਵੀ ਦਰਦ ਜ਼ਿਆਦਾ ਹੋਵੇ ਤਾਂ ਪਹਿਲਾਂ ਤੇ ਪਰਿਵਾਰ ਜਾਂ ਪਤੀ ਬਿਨਾਂ ਕਹੇ ਇਹ ਸਮਝ ਜਾਵੇ, ਅਤੇ ਮੇਰੇ ਅਨੁਸਾਰ ਆਪਣੇ ਦਾ ਪਿਆਰ ਭਰਿਆ ਸਪਰਸ਼ ਹੀ ਸਭ ਤੋਂ ਅਸਰਦਾਰ ਦਰਦਨਾਸ਼ਕ ਹੈ।ਹਾਲਾਂਕਿ ਅਜੌਕੇ ਸਮੇਂ ਵਿੱਚ ਇਹ ਦਰਦਾਂ ਇਸਤੋਂ ਵੀ ਘੱਟ ਉਮਰ ਵਿੱਚ ਦੇਖੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਕਾਰਨ ੧) ਗਲਤ ਖ਼ੁਰਾਕ (ਜਾਂ ਬਹੁਤੇ ਹਾਰਮੋਨਜ਼) ੨) ਮਾਪਿਆਂ ਜਾਂ ਸਮਾਜ ਦੁਆਰਾ , ਬੱਚੇ ਨੂੰ ਲੜਕੀ ਮਹਿਸੂਸ ਕਰਵਾਉਣਾ; ਵੀ ਹੋ ਸਕਦੇ ਹਨ। ਇਸ ਅਵਸਥਾ ਵਿੱਚ ਬੱਚੀ ਨੂੰ ਮਾਪਿਆਂ ਦੁਆਰਾ ਬਹੁਤ ਸੰਜੀਦਗੀ ਨਾਲ਼ ਗੱਲ ਕਰਕੇ ਹੌਂਸਲਾ ਦੇਣਾ ਚਾਹੀਦਾ ਏ, ਦਵਾਈਆਂ ਦੀ ਵਰਤੋਂ ਦੀ ਬਜਾਏ, ਬੱਚੀ ਦੀ ਸਿਹਤ ਅਤੇ ਮਨ ਨੂੰ ਦ੍ਰਿੜ੍ਹ ਕਰਨ ਉੱਤੇ ਜੋਰ ਦੇਣਾ ਚਾਹੀਦਾ ਹੈ।ਪੀਰੀਅਡ ਵਿੱਚ ਖ਼ਾਸ ਕਰਕੇ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ , ਕੁਦਰਤੀ ਫਲ਼, ਹਰੀਆਂ ਸਬਜ਼ੀਆਂ, ਕੇਲੇ (ਮੈਗਨੀਸ਼ੀਅਮ ਯੁਕਤ), ਅਧਰਕ ਆਦਿ ਖਾਣੇ ਚਾਹੀਦੇ ਹਨ, ਲੂਣ ਘੱਟ ਖਾਣਾ ਚਾਹੀਦਾ ਹੈ।"ਬ੍ਰਹਿਮੰਡ ਵਿੱਚਲੇ ਸੂਰਜਾਂ ਦੀ ਭੱਠੀ ਵਰਗੇ ਗਰਭ ਨੂੰ ਸਾਂਭੀ ਬੈਠੀਆਂ ਭੈਣਾਂ ਅਤੇ ਅਰਧਾਨਗਣੀਆਂ ਦਾ ਮਾਤਾ, ਪਿਤਾ, ਭੈਣ ਭਰਾ, ਅਤੇ ਪਤੀ ਵੱਲੋਂ ਖਾਸ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ, ਇਹ ਵਰਤਾਰੇ ਸਮਾਜ ਨੂੰ ਲੋੜੀਂਦਾ ਨਿੱਘ ਜ਼ਰੂਰ ਦੇਣਗੇ"

ADVERTISEMENT
NZ Punjabi News Matrimonials