ਸ਼ੇਰੇ -ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਮਾਂ ਹੈ। ਇਕ ਵਾਰ ਕੁਦਰਤ ਕਰੋਪ ਹੋ ਗਈ, ਬਾਰਿਸ਼ ਨਾ ਹੋਣ ਕਰਕੇ ਫਸਲ ਮਾਰੀ ਹੋ ਗਈ।ਦੇਸ਼ ਵਿੱਚ ਕਾਲ ਪੈ ਗਿਆ, ਦਿਆਨਤਦਾਰ ਮਹਾਰਾਜਾ ਰਣਜੀਤ ਸਿੰਘ ਨੇ ਐਲਾਨ ਕਰਦਿਤਾ ,
ਸਰਕਾਰ-ਏ-ਖਾਲਸਾ ਨੇ ਦੇਸ਼ ਦੀ ਜਨਤਾ ਲਈ ਅੰਨ ਦੇ ਭੰਡਾਰੇ ਖੋਲ ਦਿਤੇ ਹਨ । ਲਾਹੌਰ ਸ਼ਹਿਰ ਵਿੱਚ ਮੁਨਿਆਦੀ ਕਰਵਾ ਦਿਤੀ ਕਿ ਸਵੇਰ ਤੋਂ ਸ਼ਾਮ ਤਕ ਹਰ ਲੋੜਵੰਦ ਲੋੜ ਮੁਤਾਬਿਕ ਸਰਕਾਰੀ ਭੰਡਾਰੇ ਵਿਚੋਂ ਅਨਾਜ ਲੈ ਸਕਦੇ ਹਨ। ਲਾਹੌਰ ਦੇ ਇਕ ਸੁੰਨੇ ਜਿਹੇ ਇਲਾਕੇ ਵਿਚ ਇੱਕ ਬੁਢੜੇ ਮੋਚੀ ਦੇ ਕੰਨੀ ਆਵਾਜ ਪਈ,ਆਪਣੇ ਛੋਟੇ ਪੋਤਰੇ ਨੂੰ ਨਾਲ ਲੈ ਕੇ ਉਹ ਸਰਕਾਰੀ ਦੁਕਾਨ ਤੇ ਪਹੁੰਚ ਗਿਆ। ਬੁਢੜੇ ਨੇ ਚਾਦਰ ਵਿਛਾ ਦਿੱਤੀ ,ਭੰਡਾਰੀ ਨੇ ਆਨਾਜ ਪਾਕੇ ਚਾਦਰ ਭਰ ਦਿੱਤੀ ।ਹੁਣ ਉਹ ਆਪ ਬੁਢੜਾ ਹੈ,ਨਾਲ ਪੋਤਾ ਛੋਟਾ ਹੈ। ਪਿੰਡ ਭਾਰੀ ਹੈ ਦੋਹਾਂ ਤੋਂ ਚੁੱਕੀ ਨਹੀ ਜਾ ਰਹੀ। ਬਾਬਾ ਮਾਯੂਸ ਹੋ ਗਿਆ, ਏਨੇ ਚਿਰਾਂ ਨੂੰ ਇਕ ਚਿੱਟੇ ਕਪੜਿਆਂ ਵਿੱਚ ਸਿਰ ਤੇ ਮੜਾਸਾ ਬੰਨੀ ਸਰਦਾਰ ਆਇਆ, ਆਕੇ ਬੁਢੜੇ ਨੂੰ ਕਿਹਾ ਬਾਬਾ ਲਿਆ ਮੈਂ ਤੇਰੀ ਪੰਡ ਚੁੱਕ ਕਿ ਛਡ ਆਉਂਦਾ ਮੈਂ ਵੀ ਤੇਰਾ ਪੁੱਤਰ ਹਾਂ, ਏਨੀ ਆਖ ਸਰਦਾਰ ਨੇ ਪੰਡ ਸਿਰ ਤੇ ਚੁੱਕ ਲਈ ਤੇ ਬੁਢੜੇ ਮੋਚੀ ਦੇ ਮਗਰ ਹੋ ਤੁਰਿਆ, ਘਰ ਪਹੁੰਚ ਕਿ ਸਰਦਾਰ ਨੇ ਪੰਡ ਰੱਖੀ ਤੇ ਵਾਪਿਸ ਮੁੜਨ ਲਗਿਆ, ਬੁਢੜੇ ਮੋਚੀ ਨੇ ਪੈਰ ਫੜ ਲਏ, ਸਰਦਾਰਾ ਆਪਣਾ ਨਾਮ ਤਾਂ ਦਸ ਜਾਂਦਾ, ਸਰਦਾਰ ਨੇ ਆਪਣੇ ਸਿਰ ਤੋਂ ਚਾਦਰ ਖੋਲ ਦਿਤੀ,,ਹੇਠਾਂ ਸ਼ਾਹੀ ਕਲਗੀ ਲਗੀ ਵੇਖ ਬਾਬਾ ਰੋ ਪਿਆ ਕਹਿਣ ਲਗਾ ਸਰਦਾਰਾ ਜੇ ਮੇਰੇ ਘਰ ਦਾਣੇ ਸੁੱਟਣ ਆਉਣਾ ਸੀ ਤਾਂ ਕਲਗੀ ਲਾਹ ਲੈਣੀ, ਇਹ ਫਿਸ ਗਈ ਹੈ ,ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਬਾਬਾ ਜੇ ਕਲਗੀਆਂ ਦੇਣ ਵਾਲੇ ਜਿਉਂਦੇ ਰਹਿਣਗੇ,ਕਲਗੀਆਂ ਹੋਰ ਆ ਜਾਣਗੀਆਂ
ਕਵੀ ਵਿਧਾਤਾ ਸਿੰਘ ਤੀਰ ਲਿਖਦੇ ਹਨ , ਸਰਦਾਰਾ ਕੀ ਨਾਂ ਹੈ ਦਸ ਤੇਰਾ। ਤੂੰ ਮੁੱਲ ਲੈ ਲੀਤਾ ਈ ਇਸ ਬੁਢੜੇ ਮੋਚੀ ਨੂੰ ,ਕਬਰਾਂ ਵਿਚ ਪੈ ਕੇ ਵੀ ਗਾਵਾਂਗਾ ਜੱਸ ਤੇਰਾ। ਗਲ ਸੁਣ ਕਿ ਮੋਚੀ ਦੀ ਸਿਰ ਤੋਂ ਚਾਦਰ ਲਾਹ ਦਿਤੀ।ਸਿਰ ਤੇ ਕਲਗੀ ਸੀ ਵਰਦੀ ਸ਼ਾਹੀ ਸੂ, ਉਸ ਬੁਢੜੇ ਮੋਚੀ ਦੇ ਦਿਲ ਵਿਚ ਹਲਚਲ ਜਿਹੀ ਪਾ ਦਿਤੀ।
ਬਾਬਾ ਨਾਮ ਹੈ ਰਣਜੀਤ ਮੇਰਾ,ਨੇਕੀ ਹੈ ਕਾਰ ਮੇਰੀ, ਪੇਸ਼ਾ ਹੈ ਪ੍ਰੀਤ ਮੇਰਾ।
ਕਾਬਲ ਦੀਆਂ ਕੰਧਾਂ ਤਕ ਮੈਂ ਪਾਉਂਦਾ ਘੂਕਰ ਹਾਂ।
ਪਰ ਪਿਆਰੇ ਬਾਬਾ ਜੀ ਪਰਜਾ ਦਾ ਕੂਕਰ ਹਾਂ।
#ਅਵਤਾਰ ਸਿੰਘ ਮਾਂਗਟ