Friday, 22 January 2021
12 January 2021 Australia

ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਦੀ ਤੀਜੇ ਟੈਸਟ ਵਿੱਚ ਪਿੱਚ ਨੂੰ ਖਰਾਬ ਕਰਨ ਦੀ ਘਟੀਆ ਹਰਕਤ ਦੀ ਅਲੋਚਨਾ

ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਦੀ ਤੀਜੇ ਟੈਸਟ ਵਿੱਚ ਪਿੱਚ ਨੂੰ ਖਰਾਬ ਕਰਨ ਦੀ ਘਟੀਆ ਹਰਕਤ ਦੀ ਅਲੋਚਨਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅਕਸਰ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੇ ਆਸਟ੍ਰੇਲੀਆਈ ਖਿਡਾਰੀ ਕ੍ਰਿਕੇਟ ਦੇ ਮੈਦਾਨ ਵਿੱਚ ਦੋਬਾਰਾ ਤੋਂ ਸੁਰਖੀਆਂ ਵਿੱਚ ਹਨ ਤੇ ਇਸ ਵਾਰ ਕਪਤਾਨ ਸਟੀਵ ਸਮਿਥ ਦੀ ਘਟੀਆ ਹਰਕਤ ਕੈਮਰੇ ਵਿੱਚ ਰਿਕਾਰਡ ਹੋਈ ਹੈ।
ਦਰਅਸਲ ਭਾਰਤ ਦੇ ਤੀਜੇ ਟੈਸਟ ਦੇ ਆਖੀਰੀ ਦਿਨ ਜਦੋਂ ਚਿਤੇਸ਼ਵਰ ਪੁਜਾਰਾ ਤੇ ਰਿਸ਼ਵ ਪੰਤ ਮੈਚ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਸਟੀਵ ਸਮਿਥ ਨੇ ਚਲਾਕੀ ਨਾਲ ਬੈਟਸਮੇਨ ਦੇ ਵਿਕਟ ਸਾਹਮਣੇ ਲਾਏ ਨਿਸ਼ਾਨ ਬੂਟਾਂ ਨਾਲ ਮਿਟਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਖਿਡਾਰੀ ਨੂੰ ਖੇਡਣ ਵਿੱਚ ਸੱਮਸਿਆ ਆਏ। ਪਰ ਇਸ ਘਟੀਆ ਹਰਕਤ ਕਰਕੇ ਹੋਰ ਤਾਂ ਕੁਝ ਭਾਂਵੇ ਹੋਇਆ ਨੀ ਤੇ ਭਾਰਤ ਨੇ ਮੈਚ ਵੀ ਬਚਾ ਈ ਲਿਆ, ਪਰ ਸਟੀਵ ਸਮਿਥ ਦੀ ਦੁਨੀਆਂ ਭਰ ਵਿੱਚ ਕਾਫੀ ਅਲੋਚਨਾ ਹੋ ਰਹੀ ਹੈ। ਇਹ ਹਰਕਤ ਕ੍ਰਿਕੇਟ ਨਿਯਮਾਂ ਅਨੁਸਾਰ ਗੈਰ-ਕਾਨੂੰਨੀ ਤਾਂ ਨਹੀਂ ਸੀ, ਪਰ ਖੇਡ ਦੀ ਪ੍ਰਤੀਸਪਰਧਾ ਦੇ ਖਿਲਾਫ ਸੀ।

ADVERTISEMENT
NZ Punjabi News Matrimonials