ਆਕਲੈਂਡ (ਹਰਪ੍ਰੀਤ ਸਿੰਘ) - ਜਦੋਂ ਦਾ ਕੋਰੋਨਾ ਮਹਾਂਮਾਰੀ ਦਾ ਦੌਰ ਸ਼ੁਰੂ ਹੋਇਆ ਹੈ, ਉਦੋਂ ਤੋਂ ਹੁਣ ਤੱਕ ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੇ ਰਿਹਾਇਸ਼ੀ ਤੀਜੇ ਲੌਕਡਾਊਨ ਦਾ ਸਾਹਮਣਾ ਕਰ ਰਹੇ ਹਨ,ਜੋ ਕਿ ਬੀਤੇ ਦਿਨੀਂ ਲਾਗੂ ਹੋਇਆ ਸੀ ਤੇ ਬੁੱਧਵਾਰ ਤੱਕ ਚੱਲੇਗਾ। ਲੌਕਡਾਊਨ ਇਸ ਲਈ ਲਾਇਆ ਗਿਆ ਹੈ ਕਿਉਂਕਿ ਮੈਲਬੋਰਨ ਦੀ ਹੋਲੀਡੇਅ ਇਨ ਦੀ ਆਈਸੋਲੇਸ਼ਨ ਨਾਲ ਸਬੰਧਤ ਯੂਕੇ ਦੇ ਨਵੇਂ ਸਟਰੇਨ ਵਾਲੇ ਕੇਸਾਂ ਦੀ ਗਿਣਤੀ 13 ਤੱਕ ਪੁੱਜ ਗਈ ਸੀ। ਪਰ ਰਿਹਾਇਸ਼ੀ ਇਸ ਤੀਜੇ ਲੌਕਡਾਊਨ ਤੋਂ ਬਹੁਤ ਹੀ ਜਿਆਦਾ ਗੁੱਸੇ ਵਿੱਚ ਹਨ ਅਤੇ ਇਸੇ ਲਈ ਸੀਬੀਡੀ ਇਲਾਕੇ ਵਿੱਚ ਐਂਟੀ ਲੌਕਡਾਊਨ ਰੈਲੀ ਕੱਢੇ ਜਾਣ ਦੀ ਖਬਰ ਹੈ ਅਤੇ ਇਸ ਤੋਂ ਇਲਾਵਾ ਮੈਲਬੋਰਨ ਪਾਰਕ ਵਿੱਚ ਵੀ ਅਜਿਹੀ ਰੈਲੀ ਕੱਢੇ ਜਾਣ ਦੀ ਖਬਰ ਹੈ, ਜਿਸ ਵਿੱਚ ਸੈਂਕੜੇ ਲੋਕਾਂ ਵਲੋਂ ਹਿੱਸਾ ਲਏ ਜਾਣ ਦੀ ਖਬਰ ਹੈ।