ਆਕਲੈਂਡ (ਹਰਪ੍ਰੀਤ ਸਿੰਘ) - ਫੇਸਬੁੱਕ ਦੇ ਇੱਕ ਸੀਨੀਅਰ ਮੁੱਖ ਪ੍ਰਬੰਧਕ ਵਲੋਂ ਆਸਟ੍ਰੇਲੀਆ ਵਿੱਚ ਖਬਰਾਂ ਸ਼ੇਅਰ ਕਰਨ 'ਤੇ ਲਾਈ ਰੋਕ ਤੋਂ ਬਾਅਦ ਗਲਤੀ ਨਾਲ ਕੁਝ ਪੇਜਾਂ ਨੂੰ ਇਸ ਸ਼੍ਰੇਣੀ ਵਿੱਚ ਪਾਏ ਜਾਣ ਲਈ ਮੁਆਫੀ ਮੰਗੀ ਹੈ, ਪਰ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਇਹ ਫੈਸਲਾ ਬਦਲਿਆ ਨਹੀਂ ਜਾਏਗਾ।
ਫੇਸਬੁੱਕ ਦੇ ਵਾਈਸ ਪ੍ਰੈਜੀਡੈਂਟ ਆਫ ਪਬਲਿਕ ਪੋਲਸੀ ਏਸ਼ੀਆ ਪੈਸੇਫਿਕ ਰੀਜਨ ਸਿਮਨ ਮਿਲਨਰ ਫੇਸਬੁੱਕ ਵਲੋਂ ਲਾਏ ਇਸ ਬੈਨ ਨੂੰ ਲਾਗੂ ਕਰਨ ਵਾਲੀ ਟੀਮ ਵਿੱਚ ਸ਼ਾਮਿਲ ਸਨ। ਪਰ ਉਨ੍ਹਾਂ ਕਿਹਾ ਕਿ ਇਹ ਸਭ ਹੁਣ ਆਸਟ੍ਰੇਲੀਆ ਸਰਕਾਰ ਦੇ ਹੱਥ ਵਿੱਚ ਹੈ, ਜੋ ਅਗਲੇ ਹਫਤੇ ਇਸ ਸਬੰਧੀ ਨਵਾਂ ਕਾਨੂੰਨ ਲਾਗੂ ਕਰਨ ਜਾ ਰਹੀ ਹੈ।
ਦੱਸਦੀਏ ਕਿ ਵੀਰਵਾਰ ਨੂੰ ਅਮਲ ਵਿੱਚ ਲਿਆਉਂਦੇ ਫੈਸਲੇ ਤੋਂ ਬਾਅਦ ਲਗਭਗ 17 ਮਿਲੀਅਨ ਯੂਜਰ ਪ੍ਰਭਾਵਿਤ ਹੋਏ, ਜਿਨ੍ਹਾਂ ਨੂੰ ਬਿਨ੍ਹਾਂ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਖਬਰਾਂ ਤੋਂ ਦਿਨ ਦੀ ਸ਼ੁਰੂਆਤ ਕਰਨੀ ਪਈ।