ਵਿਕਟੋਰੀਆ - ਸੁਪਰੀਮ ਕੋਰਟ ਆਫ ਵਿਕਟੋਰੀਆ ‘ਚ 8 ਸਾਲਾਂ ਤੋਂ ਇੱਕ ਘਰ ‘ਚ ਗੁਲਾਮ ਬਣਾ ਕੇ ਰੱਖੀ ਭਾਰਤੀ ਔਰਤ ਦਾ ਕੇਸ ਚੱਲ ਰਿਹਾ ਹੈ। ਪੁੱਛਗਿੱਛ ਦੌਰਾਨ ਔਰਤ ਵੱਲੋਂ ਕੀਤੇ ਖੁਲਾਸੇ ਰੂਹ ਕੰਬਾ ਦੇਣ ਵਾਲੇ ਹਨ, ਸੁਣਵਾਈ ਦੌਰਾਨ ਅਦਾਲਤ ‘ਚ ਦੱਸਿਆ ਗਿਆ ਕਿ 60 ਸਾਲ ਦੀ ਔਰਤ ਨੂੰ ਫਰੋਜ਼ਨ ਚਿਕਨ ਨਾਲ ਕੁੱਟਿਆ ਜਾਂਦਾ ਸੀ ਤੇ ਉਸ ਤੇ ਗਰਮ ਪਾਣੀ ਸੁੱਟਿਆ ਜਾਂਦਾ ਸੀ।
ਭਾਰਤੀ ਔਰਤ ਵੱਲੋਂ ਵਿਕਟੋਰੀਆ ਦੀ ਸੁਪਰੀਮ ਕੋਰਟ ‘ਚ ਟ੍ਰਾਈਲ ਦੌਰਾਨ ਆਪਣੇ ‘ਤੇ ਹੋਏ ਕਥਿਤ ਤਸ਼ਦੱਦ ਦੇ ਰਿਕਾਰਡ ਸਬੂਤ ਦਿੱਤੇ ਗਏ ਹਨ।

ਦੱਸ ਦਈਏ ਕਿ ਇਸ ਔਰਤ ਨੂੰ 2015 ‘ਚ ਹਸਪਤਾਲ ਲਿਜਾਇਆ ਗਿਆ। ਉਸ ਸਮੇਂ ਇਹ ਔਰਤ paramedics ਨੂੰ ਘਰ ‘ਚ ਆਪਣੇ ਹੀ ਪਿਸ਼ਾਬ ਦੇ ਬਣੇ ਇੱਕ ਛੱਪੜ ‘ਚ ਮਿਲੀ ਸੀ, ਉਸ ਸਮੇਂ ਔਰਤ ਦਾ ਭਾਰ ਸਿਰਫ 40 ਕਿਲੋ ਰਹਿ ਗਿਆ ਸੀ ਤੇ ਉਹ sepsis ਤੇ ਸ਼ੂਗਰ ਦੀ ਬਿਮਾਰੀ ਨਾਲ ਜੂਝ ਰਹੀ ਸੀ।
ਇਸ ਸਭ ਦਾ ਇਲਜਾਮ ਇੱਕ ਜੋੜੇ ‘ਤੇ ਹੈ ਜਿਸ ਨੇ ਔਰਤ ਨੂੰ 2007 ਤੋਂ ਲੈ ਕੇ 2015 ਤੱਕ ਆਪਣੇ ਘਰ ‘ਚ ਗੁਲਾਮ ਬਣਾ ਕੇ ਰੱਖਿਆ ਸੀ।

ਔਰਤ ਜੋ ਹੁਣ 60 ਸਾਲ ਦੀ ਹੈ ਉਸ ਨੇ ਫੈਡਰਲ ਜਾਂਚ ਅਧਿਕਾਰੀਆਂ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਪਤਨੀ ਵੱਲੋਂ ਫਰੋਜ਼ਨ ਚਿਕਨ ਨਾਲ ਮੇਰੇ ਸਿਰ ‘ਤੇ ਵਾਰ ਕੀਤੇ ਜਾਂਦੇ ਸੀ। ਜਦੋਂ ਪਤਨੀ ਨਾਖੁਸ਼ ਹੁੰਦੀ ਤਾਂ ਉਹ ਮੇਰੇ ‘ਤੇ ਚਾਹ ਪਾਉਂਦੀ।
“ਮੈਨੂੰ ਸੌਣ ਨਹੀਂ ਦਿੱਤਾ ਜਾਂਦਾ ਸੀ ਜਦੋਂ ਮੈਂ ਸੌਂ ਜਾਂਦੀ ਤਾਂ ਮੇਰੇ ਤੇ ਪਾਣੀ ਪਾਇਆ ਜਾਂਦਾ ਤੇ ਰੋਸ਼ਨੀ ਮਾਰੀ ਜਾਂਦੀ”।
ਸੋਮਵਾਰ ਨੂੰ ਇੱਕ ਹੋਰ ਰਿਕਾਰਡ ਇੰਟਰਵਿਊ ਦੌਰਾਨ ਔਰਤ ਨੇ ਕਿਹਾ ਕਿ ਜਦੋਂ ਉਹ ਲੋਕ ਵਿਦੇਸ਼ ਯਾਤਰਾ ‘ਤੇ ਜਾਂਦੇ ਤਾਂ ਉਸ ਨੂੰ ਘਰ ‘ਚ ਬੰਦ ਕਰ ਦਿੱਤਾ ਜਾਂਦਾ। ਅਲਮਾਰੀਆਂ ਨੂੰ ਟੇਪ ਲਗਾ ਕੇ ਸੀਲ ਕਰ ਦਿੱਤਾ ਜਾਂਦਾ ਤੇ ਗੈਸ ਨੂੰ ਕਵਰ ਕਰ ਦਿੱਤਾ ਜਾਂਦਾ, ਉਸ ਸਿਰਫ ਮਾਈਕ੍ਰੋਵੇਵ ਦੀ ਵਰਤੋਂ ਕਰਨ ਦੇ ਯੋਗ ਹੁੰਦੀ ਸੀ।
ਗੁਲਾਮ ਬਣਾਉਣ ਤੋਂ ਪਹਿਲਾਂ ਇਹ ਔਰਤ 2 ਵਾਰ ਆਸਟ੍ਰੇਲੀਆ ਇਸ ਜੋੜੇ ਕੋਲ ਕੰਮ ਲਈ ਆਈ ਤੇ ਵਾਪਸ ਤਮਿਲਨਾਡੂ ਚਲੀ ਗਈ ਪਰ ਜਦੋਂ 2007 ‘ਚ ਇਹ ਆਸਟ੍ਰੇਲੀਆ ਆਈ ਤਾਂ ਫਿਰ 8 ਸਾਲ ਤੱਕ ਵਾਪਸ ਨਾ ਜਾ ਸਕੀ।

ਸਰਕਾਰ ਵਕੀਲ ਨੇ ਜਿਊਰੀ ਨੂੰ ਦੱਸਿਆ ਕਿ ਜੋੜੇ ਨੇ ਔਰਤ ਦੇ ਜਵਾਈ ਨਾਲ 2007 ‘ਚ ਐਗਰੀਮੈਂਟ ਕੀਤਾ ਸੀ ਉਸਨੂੰ ਬੱਚਿਆਂ ਦੀ ਦੇਖਭਾਲ ਤੇ ਘਰ ਦੇ ਕੰਮਾਂ ਲਈ ਭੁਗਤਾਨ ਕੀਤਾ ਜਾਵੇਗਾ। ਪਰ ਉਸ ਨੂੰ ਸਿਰਫ 5 ਜਾਂ 10 ਡਾਲਰ ਦਿੱਤੇ ਜਾਂਦੇ ਉਹ ਵੀ ਉਸਦੇ ਜਨਮ ਦਿਨ ‘ਤੇ।

ਉੱਥੇ ਹੀ ਇਹ ਮਾਮਲਾ ਜਸਟਿਸ John Champion ਦੀ ਅਦਾਲਤ ‘ਚ ਟ੍ਰਾਈਲ ਅਧੀਨ ਹੈ।