ਆਕਲੈਂਡ (ਹਰਪ੍ਰੀਤ ਸਿੰਘ) - ਪੰਜਾਬੀ ਸਰੋਤਿਆਂ ਲਈ ਬਹੁਤ ਬੁਰੀ ਖਬਰ ਹੈ, ਆਪਣੀ ਗਾਇਕੀ ਕਰਕੇ ਸੈਂਕੜੇ ਦਿਲਾਂ ਵਿੱਚ ਰਾਜ ਕਰਨ ਵਾਲੇ ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿੰਕਦਰ ਅੱਜ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ, ਉਹ ਮੋਹਾਲੀ ਫੇਜ 8 ਦੇ ਫੋਰਟੀਸ ਹਸਪਤਾਲ ਵਿੱਚ ਬੀਤੇ ਡੇਢ ਮਹੀਨੇ ਤੋਂ ਇਲਾਜ ਅਧੀਨ ਸਨ। ਉਨ੍ਹਾਂ ਦੀ ਮੌਤ ਦੀ ਖਬਰ ਤੋਂ ਬਾਅਦ ਸਮੂਹ ਪੰਜਾਬੀ ਜਗਤ ਵਿੱਚ ਸੋਗ ਦੀ ਲਹਿਰ ਹੈ। ਆਪਣੇ ਗਾਇਕੀ ਦੇ ਸੁਨਿਹਰੇ ਦੌਰ ਦੌਰਾਨ ਉਨ੍ਹਾਂ ਕਈ ਮਸ਼ਹੂਰ ਗਾਣੇ ਗਾਏ, ਜੋ ਕਿ ਅੱਜ ਵੀ ਪੰਸਦ ਕੀਤੇ ਜਾਂਦੇ ਹਨ। ਗਾਇਕਾ ਤੇ ਅਦਾਕਾਰਾ ਅਮਰ ਨੂਰੀ ਉਨ੍ਹਾਂ ਦੀ ਧਰਮ ਪਤਨੀ ਸੀ।