ਆਕਲੈਂਡ (ਹਰਪ੍ਰੀਤ ਸਿੰਘ) - ਕਵਾਂਟਸ ਏਅਰਲਾਈਨ ਨੇ ਡੀਜੀਟਲ 'ਵੈਕਸੀਨ ਪਾਸਪੋਰਟ' ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ ਤੇ ਆਸਟ੍ਰੇਲੀਆ ਦੇ ਜਦੋਂ ਬਾਰਡਰ ਖੁੱਲਣਗੇ, ਤੱਦ ਇਹ ਪਾਸਪੋਰਟ ਲਾਜਮੀ ਹੋਏਗਾ।
ਏਅਰਲਾਈਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਪਾਸਪੋਰਟ ਕੋਮਨਪਾਸ ਹੈਲਥ ਐਪ ਰਾਂਹੀ ਸ਼ੁੱਕਰਵਾਰ ਸਵੇਰ ਦੀ ਸਰਕਾਰੀ ਉਡਾਣ ਫ੍ਰੈਂਕਫਰਟ ਤੋਂ ਡਾਰਵੀਨ ਲਈ ਵਰਤਿਆ ਗਿਆ ਸੀ।
ਦੱਸਦੀਏ ਕਿ ਕੋਮਨਪਾਸ ਹੈਲਥ ਅਜਿਹੀ ਐਪ ਹੈ, ਜਿਸਨੂੰ ਸਰਕਾਰਾਂ ਤੇ ਏਅਰਲਾਈਨ ਇਹ ਤਸਦੀਕ ਕਰਨ ਲਈ ਵਰਤਦੀਆਂ ਹਨ ਕਿ ਯਾਤਰੀ ਨੇ ਯਾਤਰਾ ਤੋਂ ਪਹਿਲਾਂ ਕੋਰੋਨਾ ਵੈਕਸੀਨ ਕਰਵਾਈ ਹੈ ਜਾਂ ਨਹੀਂ ਤੇ ਯਾਤਰੀ ਦਾ ਇਸ ਲਈ 72 ਘੰਟਿਆਂ ਦਰਮਿਆਨ ਕਰਵਾਇਆ ਕੋਰੋਨਾ ਦਾ ਨੈਗਟਿਵ ਨਤੀਜਾ ਆਉਣਾ ਲਾਜਮੀ ਹੁੰਦਾ ਹੈ।