ਆਕਲੈਂਡ: ਚੀਨ ਤੋਂ ਦੁਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਹੁਣ ਤਕ 490 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਸਟ੍ਰੇਲੀਆ 'ਚ ਵੀ ਇਸ ਨੇ ਪੈਰ ਪਸਾਰ ਲਏ ਹਨ ਤੇ ਹੁਣ ਇਕ ਹੋਰ ਮਰੀਜ਼ ਦੀ ਪੁਸ਼ਟੀ ਹੋਣ ਨਾਲ ਪੀੜਤਾਂ ਦੀ ਗਿਣਤੀ 14 ਹੋ ਗਈ ਹੈ। ਅਧਿਕਾਰੀਆਂ ਨੇ ਬੁੱਧਵਾਰ ਦੱਸਿਆ ਕਿ ਕੁਈਨਜ਼ਲੈਂਡ 'ਚ ਇਕ 37 ਸਾਲਾ ਵਿਅਕਤੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕਾ ਹੈ। ਕੁਈਨਜ਼ਲੈਂਡ 'ਚ ਇਹ ਚੌਥਾ ਵਿਅਕਤੀ ਕੋਰੋਨਾ ਵਾਇਰਸ ਦੀ ਲਪੇਟ 'ਚ ਆਇਆ ਹੈ ਜਦਕਿ ਆਸਟ੍ਰੇਲੀਆ 'ਚ ਇਹ 14ਵਾਂ ਮਾਮਲਾ ਹੈ।
ਕੋਰੋਨਾ ਵਾਇਰਸ ਕਾਰਨ ਆਸਟ੍ਰੇਲੀਆ ਸਰਕਾਰ ਨੇ ਚੀਨੀ ਲੋਕਾਂ ਦੇ ਦੇਸ਼ 'ਚ ਦਾਖਲ ਹੋਣ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਿੰਨਾ ਹੋ ਸਕਣ ਆਪਣੇ ਘਰਾਂ 'ਚ ਰਹਿਣ ਤੇ ਵਿਦੇਸ਼ ਯਾਤਰਾ ਤੋਂ ਬਚ ਕੇ ਰਹਿਣ।