ਆਸਟਰੇਲੀਆਈ ਸਰਕਾਰ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਕਦਮਾਂ ਦੇ ਤਹਿਤ ਚੀਨ ਤੋਂ ਆ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਵਿਚ ਦਾਖਲ ਹੋਣ ਤੋਂ ਰੋਕੇਗੀ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਕਿ ਸਿਰਫ ਆਸਟਰੇਲੀਆਈ ਨਾਗਰਿਕਾਂ, ਆਸਟਰੇਲੀਆਈ ਨਿਵਾਸੀਆਂ, ਉਹਨਾਂ 'ਤੇ ਨਿਰਭਰ ਲੋਕਾਂ, ਪਤੀ-ਪਤਨੀ ਨੂੰ ਹੀ ਸ਼ਨੀਵਾਰ ਤੋਂ ਚੀਨ ਤੋਂ ਦੇਸ਼ ਵਿਚ ਦਾਖਲਾ ਲੈਣ ਦੀ ਆਗਿਆ ਦਿੱਤੀ ਜਾਵੇਗੀ।
ਮੋਰਿਸਨ ਨੇ ਕਿਹਾ ਕਿ ਸਾਡੇ ਸਰਹੱਦੀ ਅਧਿਕਾਰੀਆਂ ਰਾਹੀਂ ਕਾਰਵਾਈ ਕੀਤੀ ਜਾ ਰਹੀ ਹੈ। ਸਰਹੱਦੀ ਕੰਟਰੋਲ ਅਧਿਕਾਰੀ ਚੀਨ ਤੋਂ ਆਏ ਲੋਕਾਂ ਦੀ ਜਾਂਚ ਦੇ ਲਈ ਅਗਲੇ 24 ਘੰਟਿਆਂ ਵਿਚ ਪ੍ਰਕਿਰਿਆ ਤੇਜ਼ ਕਰ ਦੇਣਗੇ।