Saturday, 08 May 2021
19 April 2021 Australia

ਸਿੱਖ ਨੌਜਵਾਨਾਂ ‘ਤੇ ਹਮਲਾ ਕਰਨ ਕਰਕੇ ਭਾਰਤੀ ਮੂਲ ਦੇ ਨੌਜਵਾਨ ਦੀ ਗਿ੍ਰਫਤਾਰੀ

ਸਿੱਖ ਨੌਜਵਾਨਾਂ ‘ਤੇ ਹਮਲਾ ਕਰਨ ਕਰਕੇ ਭਾਰਤੀ ਮੂਲ ਦੇ ਨੌਜਵਾਨ ਦੀ ਗਿ੍ਰਫਤਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਤੋਂ ਹੈ, ਜਿੱਥੇ ਪੁਲਿਸ ਨੇ 24 ਸਾਲਾ ਵਿਸ਼ਾਲ ਜੂਦ ਦੀ ਗਿ੍ਰਫਤਾਰੀ ਕੀਤੀ ਹੈ, ਗਿ੍ਰਫਤਾਰੀ ਦਾ ਕਾਰਨ ਵੱਖੋ-ਵੱਖ ਮੌਕਿਆਂ 'ਤੇ ਸਿੱਖ ਨੌਜਵਾਨਾਂ 'ਤੇ ਹਮਲਾ ਕਰਨਾ ਦੱਸਿਆ ਜਾ ਰਿਹਾ ਹੈ ਤੇ ਇਸ ਮਾਮਲੇ ਦੀ ਛਾਣਬੀਣ ਹੇਟ ਕਰਾਈਮ ਦੇ ਨਜਰੀਏ ਤੋਂ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਵਿਸ਼ਾਲ ਦੀ ਗਿ੍ਰਫਤਾਰੀ ਸ਼ੱੁਕਰਵਾਰ ਪਰਮਾਟਾ ਦੀ ਡਿਕਸਨ ਸਟਰੀਟ ਦੇ ਇੱਕ ਘਰ ਤੋਂ ਕੀਤੀ ਗਈ ਹੈ। ਉਸ 'ਤੇ ਜਨਤਕ ਥਾਵਾਂ 'ਤੇ ਲੜਣ, ਹਥਿਆਰ ਨਾਲ ਹਮਲਾ ਕਰਨ, $5000 ਤੋਂ ਵਧੇਰੇ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਦਾਇਰ ਕੀਤੇ ਗਏ ਹਨ।
ਵਿਸ਼ਾਲ ਨੂੰ ਅਦਾਲਤ ਨੇ ਜਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ ਤੇ ਇੱਥੇ ਦੱਸਦੀਏ ਕਿ ਇਨ੍ਹਾਂ ਹਮਲਿਆਂ ਸਬੰਧੀ ਬੀਤੇ ਇੱਕ ਸਾਲ ਤੋਂ ਛਾਣਬੀਣ ਚੱਲ ਰਹੀ ਸੀ।

ADVERTISEMENT
NZ Punjabi News Matrimonials