ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਪਰਥ ਵਿੱਚ ਲਾਇਆ ਗਿਆ ਲੌਕਡਾਊਨ ਖਤਮ ਹੋ ਗਿਆ ਹੈ, ਪਰ ਇਸ ਲੌਕਡਾਊਨ ਦਾ ਕਾਰਨ ਬਣੇ ਨੌਜਵਾਨ 'ਤੇ ਅਜੇ ਵੀ ਲੋਕਾਂ ਦਾ ਗੱੁਸਾ ਬਰਕਰਾਰ ਹੈ।
ਦਰਅਸਲ ਆਸਟ੍ਰੇਲੀਆ ਸਰਕਾਰ ਨੇ ਬੇਲੋੜੀ ਅੰਤਰ-ਰਾਸ਼ਟਰੀ ਯਾਤਰਾ ਕਰਨ 'ਤੇ ਰੋਕ ਲਾਈ ਹੋਈ ਹੈ ਪਰ ਇਸਦੇ ਬਾਵਜੂਦ ਭਾਰਤ ਆਪਣੇ ਵਿਆਹ 'ਤੇ ਗਿਆ ਨੌਜਵਾਨ ਜਦੋਂ ਵਾਪਿਸ ਪਰਥ ਪੁੱਜਾ ਤਾਂ ਉਸਨੂੰ ਕੋਰੋਨਾ ਹੋ ਗਿਆ ਸੀ ਤੇ ਉਸ ਤੋਂ ਕੋਰੋਨਾ ਹੋਟਲ ਵਿੱਚ ਫੈਲਿਆ ਤੇ ਕਮਿਊਨਿਟੀ ਕੇਸਾਂ ਦਾ ਕਾਰਨ ਬਣਿਆ।
ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੇਗੋਵੇਨ ਨੇ ਇਸ ਸਬੰਧੀ ਦੁਬਾਰਾ ਤੋਂ ਸਾਫ ਕੀਤਾ ਹੈ ਕਿ ਅਸੀਂ ਸਿਰਫ ਮਨੁੱਖੀ ਕਦਰਾਂ-ਕੀਮਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਹੁਤ ਹੀ ਜਰੂਰ ਮੌਕੇ ਭਾਵ ਕਿਸੇ ਪਰਿਵਾਰਿਕ ਮੈਂਬਰ ਦੇ ਅੰਤਿਮ ਸੰਸਕਾਰ ਜਾਂ ਕਿਸੇ ਬਹੁਤ ਹੀ ਬਿਮਾਰ ਪਰਿਵਾਰਿਕ ਮੈਂਬਰਾਂ ਨੂੰ ਮਿਲਣ ਜਿਹੇ ਮੌਕਿਆਂ 'ਤੇ ਦੇਸ਼ ਤੋਂ ਬਾਹਰ ਜਾਣ ਦੀ ਛੋਟ ਦਿੱਤੀ ਹੈ, ਉਨ੍ਹਾਂ ਕਿਹਾ ਕਿ ਇਸ ਗੱਲ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰਨਾ ਤੇ ਵਾਪਿਸ ਆਉਂਦੇ ਹੋਏ ਆਪਣੇ ਨਾਲ ਵਾਇਰਸ ਲੈਕੇ ਆਉਣਾ ਸਰਾਸਰ ਗਲਤ ਹੈ। ਉਨਾਂ ਬਿਨ੍ਹਾਂ ਜਰੂਰੀ ਕਾਰਨ ਲੋਕਾਂ ਵਲੋਂ ਆਸਟ੍ਰੇਲੀਆ ਤੋਂ ਬਾਹਰ ਯਾਤਰਾ ਕਰਨ ਨੂੰ ਲੈਕੇ ਕਾਫੀ ਤਾੜਣਾ ਕੀਤੀ।