ਆਕਲੈਂਡ (ਹਰਪ੍ਰੀਤ ਸਿੰਘ) - ਮੈਲਬੋਰਨ ਵਿੱਚ ਅੱਜ ਫਿਰ ਤੋਂ 11 ਹੋਰ ਕਮਿਊਨਿਟੀ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਇਸਦੇ ਨਾਲ ਹੀ ਕੁੱਲ ਐਕਟਿਵ ਕੇਸਾਂ ਦੀ ਗਿਣਤੀ 26 ਪੁੱਜ ਗਈ ਹੈ। ਇਨ੍ਹਾਂ ਨਵੇਂ ਸਾਹਮਣੇ ਆਏ ਕੇਸਾਂ ਦੀ ਜਿਨੋਮ ਸਿਕੁਏਸਿੰਗ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਇਹ ਕੇ ਕੇਸ ਪਹਿਲਾਂ ਦੇ ਕਲਸਟਰ ਨਾਲ ਸਬੰਧਤ ਹਨ ਜਾਂ ਨਹੀਂ।
ਆਸਟ੍ਰੇਲੀਅਨ ਮੀਡੀਆ ਮੁਤਾਬਕ ਵਿਕਟੋਰੀਆ ਸਰਕਾਰ ਆਉਂਦੇ 7 ਦਿਨਾਂ ਲਈ ਲੌਕਡਾਊਨ ਲਾਉਣ ਦਾ ਫੈਸਲਾ ਜਲਦ ਹੀ ਲੈ ਸਕਦੀ ਹੈ। ਇਸ ਸਬੰਧੀ ਫੈਸਲਾ ਮੀਡੀਆ ਕਾਨਫਰੰਸ ਵਿੱਚ ਸੁਣਾਇਆ ਜਾ ਸਕਦਾ ਹੈ।
ਨਿਊਜੀਲ਼ੈਂਡ ਨੇ ਜਿੱਥੇ ਵਿਕੋਟਰੀਆ ਨਾਲ ਪਹਿਲਾਂ ਹੀ ਉਡਾਣਾ ਬੰਦ ਕਰ ਦਿੱਤੀਆਂ ਹਨ, ਉੱਥੇ ਹੀ ਕਵਾਂਟਸ ਤੇ ਵਰਜ਼ਨ ਨੇ ਏਅਰਲਾਈਨਜ਼ ਨੇ ਵੀ ਫੈਸਲਾ ਲੈਂਦਿਆਂ ਵਿਕਟੋਰੀਆ ਲਈ ਅਜੇ ਉਡਾਣਾ ਰੱਦ ਕਰਨ ਦਾ ਫੈਸਲਾ ਲਿਆ ਹੈ।