ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆਈ ਫ਼ੈਡਰਲ ਸਰਕਾਰ ਦੀ ਮਨਜ਼ੂਰੀ ਮਿਲਣ ਪਿੱਛੋਂ ਦੱਖਣੀ ਆਸਟ੍ਰੇਲੀਆ, ਬਾਹਰੀ ਮੁਲਕਾਂ ਵਿੱਚ ਫਸੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਿਸ ਲਿਆਉਣ ਵਾਲ਼ਾ ਦੇਸ਼ ਦਾ ਪਹਿਲਾ ਰਾਜ ਬਨਣ ਜਾ ਰਿਹਾ ਹੈ। ਯੋਜਨਾ ਤਹਿਤ ਜਿਨ੍ਹਾਂ ਦੇਸ਼ਾਂ ਵਿੱਚ ਕੋਰੋਨਾ ਕਾਬੂ ਵਿੱਚ ਹੈ, ਉੱਥੋਂ ਦੱਖਣੀ ਆਸਟ੍ਰੇਲੀਆ ਵਿੱਚ ਪੜ੍ਹਦੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਕ੍ਰਮਬੱਧ ਢੰਗ ਨਾਲ ਵਾਪਿਸ ਆਉਣ ਦੀ ਇਜਾਜਤ ਦਿੱਤੀ ਜਾਏਗੀ।
ਇਸ ਯੋਜਨਾ ਤਹਿਤ ਐਡੀਲੇਡ ਦੇ ਉੱਤਰੀ ਹਿੱਸੇ ਵਿੱਚ ਰਾਜ ਦੁਆਰਾ ਪ੍ਰਸਤਾਵਿਤ ਕੁਆਰੰਟੀਨ ਸੁਵਿਧਾ ਵਿੱਚ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ 14 ਦਿਨਾਂ ਲਈ ਵੱਖ ਕੀਤਾ ਜਾਏਗਾ ਅਤੇ ਆਉਣ ਵਾਲ਼ੇ ਵਿਦਿਆਰਥੀਆਂ ਦੀ ਕੁਆਰੰਟੀਨ ਦੀ ਮਿਆਦ ਖ਼ਤਮ ਹੋਣ ਤੱਕ ਇਥੇ ਹਰ ਰੋਜ਼ ਕੋਵਿਡ-19 ਦਾ ਟੈਸਟ ਹੋਏਗਾ।
ਇਸ ਨਿਰਧਾਰਿਤ ਥਾਂ ਵਿੱਚ 160 ਵਿਦਿਆਰਥੀਆਂ ਨੂੰ ਇੱਕ ਵੇਲ਼ੇ ਕੁਆਰੰਟੀਨ ਕੀਤਾ ਜਾ ਸਕਦਾ ਹੈ।