Sunday, 28 November 2021
25 June 2021 Australia

ਨਿਊ ਸਾਊਥ ਵੇਲਜ਼ ਵਲੋਂ ਕਿਰਪਾਨ ਪਾਲਿਸੀ ਲਈ ਪ੍ਰਸਤਾਵਿਤ ਬਦਲਾਵਾਂ ਨੂੰ ਸਿੱਖ ਜੱਥੇਬੰਦੀਆਂ ਨੇ ਕੀਤੀ ਨਾਂਹ

ਨਿਊ ਸਾਊਥ ਵੇਲਜ਼ ਵਲੋਂ ਕਿਰਪਾਨ ਪਾਲਿਸੀ ਲਈ ਪ੍ਰਸਤਾਵਿਤ ਬਦਲਾਵਾਂ ਨੂੰ ਸਿੱਖ ਜੱਥੇਬੰਦੀਆਂ ਨੇ ਕੀਤੀ ਨਾਂਹ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊ ਸਾਊਥ ਵੇਲਜ਼ ਦੀ ਸਰਕਾਰ ਵਲੋਂ ਸਕੂਲਾਂ ਵਿੱਚ ਕਿਰਪਾਨ ਪਾਲਿਸੀ ਨੂੰ ਲੈਕੇ ਪੇਸ਼ ਕੀਤੇ ਪ੍ਰਸਤਾਵਿਤ ਬਦਲਾਵਾਂ ਸਬੰਧੀ ਆਸਟ੍ਰੇਲੀਆ ਦੀਆਂ 50 ਤੋਂ ਵਧੇਰੇ ਸਿੱਖ ਜੱਥੇਬੰਦੀਆਂ ਨੇ ਜ਼ੂਮ ਰਾਂਹੀ ਆਨਲਾਈਨ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਬਦਲਾਵਾਂ ਸਬੰਧੀ ਵਿਚਾਰ ਵਟਾਂਦਰਾ ਹੋਇਆ।
ਨਵੀਂ ਪਾਲਿਸੀ ਅਨੁਸਾਰ ਧਾਰਨ ਕੀਤੀ ਜਾਣ ਵਾਲੀ ਕਿਰਪਾਨ ਦਾ ਖੁੰਡਾ ਹੁੰਦਾ ਜਰੂਰੀ ਸੀ ਤੇ ਨਾਲ ਹੀ ਇਸ ਨੂੰ ਇੱਕ ਚੈਨ ਰਾਂਹੀ ਜੋੜਿਆ ਜਾਣਾ ਜਰੂਰੀ ਸੀ ਤਾਂ ਜੋ ਕਿਰਪਾਨ ਬਾਹਰ ਨਾ ਨਿਕਲ ਸਕੇ।
ਤਾਜਾ ਹੋਈ ਇਸ ਮੀਟਿੰਗ ਵਿੱਚ ਜੱਥੇਬੰਦੀਆਂ ਵਲੋਂ ਇਨ੍ਹਾਂ ਬਦਲਾਵਾਂ ਨੂੰ ਨਕਾਰ ਦਿੱਤਾ ਗਿਆ ਹੈ।
ਦੱਸਦੀਏ ਕਿ ਪਹਿਲਾਂ ਨਿਊ ਸਾਊਥ ਵੇਲਜ਼ ਦੇ ਸਕੂਲਾਂ ਵਿੱਚ ਕਿਰਪਾਨ ਧਾਰਨ ਕਰਕੇ ਬੱਚੇ ਜਾ ਸਕਦੇ ਸਨ, ਪਰ ਬੀਤੇ ਸਮੇਂ ਵਿੱਚ ਹੋਈ ਇੱਕ ਘਟਨਾ ਕਰਕੇ ਬਲੈਂਕੇਟ ਬੈਨ ਅਮਲ ਵਿੱਚ ਲਿਆਉਂਦਾ ਗਿਆ ਸੀ।
ਮੌਜੂਦਾ ਪ੍ਰਸਤਾਵਿਤ ਯੋਜਨਾ ਨੂੰ 18 ਜੂਨ ਤੋਂ 25 ਜੂਨ ਲਈ ਆਮ ਲੋਕਾਂ ਵਾਸਤੇ ਕੁਮੈਂਟ ਕਰਨ ਲਈ ਆਨ-ਲਾਈਨ ਪਾਇਆ ਗਿਆ ਸੀ।

ADVERTISEMENT
NZ Punjabi News Matrimonials