Sunday, 28 November 2021
29 June 2021 Australia

ਮਾਸਕ ਨਾ ਪਾਉਣ ਕਰਕੇ ਆਸਟ੍ਰੇਲੀਆ ਦੇ ਉਪ-ਪ੍ਰਧਾਨ ਮੰਤਰੀ ਨੂੰ ਜੁਰਮਾਨਾ

ਮਾਸਕ ਨਾ ਪਾਉਣ ਕਰਕੇ ਆਸਟ੍ਰੇਲੀਆ ਦੇ ਉਪ-ਪ੍ਰਧਾਨ ਮੰਤਰੀ ਨੂੰ ਜੁਰਮਾਨਾ - NZ Punjabi News

ਆਕਲੈਂਡ - ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਬਰਨਬੀ ਜੋਇਸ ਨੂੰ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਰਾਜ ਦੇ ਇੱਕ ਪੈਟਰੋਲ ਸਟੇਸ਼ਨ ਦੇ ਅੰਦਰ ਮਾਸਕ ਨਾ ਪਾਉਣ 'ਤੇ 200ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਆਸਟ੍ਰੇਲੀਆ ਦੀ ਨੈਸ਼ਨਲ ਪਾਰਟੀ ਦੇ ਨੇਤਾ ਜੋਇਸ ਨੇ ਕੋਰੋਨਾ ਵਾਇਰਸ ਪਾਬੰਦੀਆਂ ਦੀ ਉਲੰਘਣਾ ਦੀ ਘਟਨਾ ਦੀ ਪੁਸ਼ਟੀ ਕੀਤੀ।
ਜੋਇਸ ਨੇ ਅੱਜ ਸਕਾਈ ਨਿਊਜ਼ ਆਸਟ੍ਰੇਲੀਆ ਨੂੰ ਦੱਸਿਆ ਕਿ ਮੈਂ ਕੈਲਟੇਕਸ ਸਰਵਿਸ ਸਟੇਸ਼ਨ ਗਿਆ ਸੀ। ਮੈਂ ਏਅਰਪੋਰਟ ਜਾ ਰਿਹਾ ਸੀ, ਇਸ ਦੌਰਾਨ ਮੈਂ ਕਾਰ ਵਿਚ ਪੈਟਰੋਲ ਭਰਵਾਇਆ। 30 ਸਕਿੰਟ ਬਾਅਦ ਮੈਨੂੰ 200 ਆਸਟ੍ਰੇਲੀਅਨ ਡਾਲਰ ਦੀ ਕੀਮਤ ਚੁਕਾਉਣੀ ਪਈ ਕਿਉਂਕਿ ਮੈਂ ਮਾਸਕ ਨਹੀਂ ਪਾਇਆ ਸੀ।

ADVERTISEMENT
NZ Punjabi News Matrimonials