Sunday, 28 November 2021
30 June 2021 Australia

ਆਸਟ੍ਰੇਲੀਆ ਵਿੱਚ ਫਿਰ ਵੱਧ ਰਹੇ ਕੋਰੋਨਾ ਕੇਸ,

ਨਵੰਬਰ ਤੋਂ ਬਾਅਦ ਪਹਿਲੀ ਵਾਰ ਸਾਊਥ ਆਸਟ੍ਰੇਲੀਆ ਵਿੱਚ ਹੋਈ ਕਮਿਊਨਿਟੀ ਕੇਸਾਂ ਦੀ ਪੁਸ਼ਟੀ
ਆਸਟ੍ਰੇਲੀਆ ਵਿੱਚ ਫਿਰ ਵੱਧ ਰਹੇ ਕੋਰੋਨਾ ਕੇਸ, - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਕੋਰੋਨਾ ਦੇ ਕਮਿਊਨਿਟੀ ਕੇਸ ਦੁਬਾਰਾ ਤੋਂ ਵਧਣ ਲੱਗੇ ਹਨ, ਤਾਜਾ ਕਮਿਊਨਿਟੀ ਕੇਸ ਦਾ ਮਾਮਲਾ ਸਾਊਥ ਆਸਟ੍ਰੇਲੀਆ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਐਡੀਲੇਡ ਦਾ ਇੱਕ ਪਰਿਵਾਰ, ਜੋ ਆਈਸੋਲੇਟ ਕਰ ਰਿਹਾ ਸੀ ਉਸਦੇ 5 ਮੈਂਬਰਾਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਚੋਂ ਇੱਕ ਪਰਿਵਾਰਿਕ ਮੈਂਬਰ ਤਮਾਰੀ ਮਾਈਨ, ਜਿੱਥੇ ਬੀਤੇ ਹਫਤੇ ਆਊਟਬ੍ਰੇਕ ਐਲਾਨੀ ਗਈ ਸੀ, ਉੱਥੇ ਘੁੰਮਣ ਗਿਆ ਸੀ।
ਇਸ ਤੋਂ ਇਲਾਵਾ ਨਾਰਦਨ ਟੈਰੀਟਰੀ ਦੇ ਐਲੀਸ ਸਪਰਿੰਗ ਵਿੱਚ ਵੀ 72 ਘੰਟਿਆਂ ਲਈ ਲੌਕਡਾਊਨ ਲਾ ਦਿੱਤਾ ਗਿਆ ਹੈ ਤੇ ਨਾਲ ਹੀ ਲੌਕਡਾਊਨ ਦਾ ਪਹਿਲਾਂ ਤੋਂ ਹੀ ਸਾਹਮਣਾ ਕਰ ਰਹੇ ਕੁਈਨਜ਼ਟਾਊਨ ਤੇ ਨਿਊ ਸਾਊਥ ਵੇਲਜ਼ ਵਿੱਚ ਅੱਜ 22 ਕਮਿਊਨਿਟੀ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ।

ADVERTISEMENT
NZ Punjabi News Matrimonials