Sunday, 28 November 2021
31 July 2021 Australia

ਕੁਈਨਜ਼ਲੈਂਡ ਵਿੱਚ ਹੁਣ ਤੱਕ ਦਾ ਸਭ ਤੋਂ ਸਖਤ ਲੌਕਡਾਊਨ ਲਾਏ ਜਾਣ ਦਾ ਐਲਾਨ

ਕੁਈਨਜ਼ਲੈਂਡ ਵਿੱਚ ਹੁਣ ਤੱਕ ਦਾ ਸਭ ਤੋਂ ਸਖਤ ਲੌਕਡਾਊਨ ਲਾਏ ਜਾਣ ਦਾ ਐਲਾਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੁਈਨਜ਼ਲੈਂਡ ਵਿੱਚ ਸਨੈਪ ਲੌਕਡਾਊਨ ਲਾਏ ਜਾਣ ਦੀ ਖਬਰ ਤੋਂ ਬਾਅਦ ਲੋਕਾਂ ਵਿੱਚ ਲੋੜ ਦਾ ਸਮਾਨ ਖ੍ਰੀਦਣ ਲਈ ਹਫੜਾ-ਦਫੜੀ ਮੱਚ ਗਈ ਹੈ। ਸੜਕਾਂ 'ਤੇ ਟ੍ਰੈਫਿਕ ਜਾਮ ਤੇ ਸਟੋਰਾਂ ਵਿੱਚ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।

ਦਰਅਸਲ ਸਵੇਰੇ 11 ਵਜੇ ਦੇ ਲਗਭਗ ਸਟੇਟ ਗਵਰਮੈਂਟ ਨੇ ਕੋਰੋਨਾ ਨਾਲ ਨਜਿੱਠਣ ਲਈ ਲੌਕਡਾਊਨ ਲਾਉਣ ਦੀ ਗੱਲ ਆਖੀ ਸੀ ਤੇ ਉਸਤੋਂ ਬਾਅਦ ਲੋਕਾਂ ਵਿੱਚ ਲਗਾਤਾਰ ਸਹਿਮ ਦਾ ਮਾਹੌਲ ਹੈ।
ਡਿਪਟੀ ਪ੍ਰੀਮੀਅਰ ਸਟੀਵਨ ਮਾਈਲਜ਼ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਸਖਤ ਲੌਕਡਾਊਨ ਹੋਏਗਾ ਤੇ ਘੱਟੋ-ਘੱਟ ਮੰਗਲਵਾਰ 4 ਵਜੇ ਤੱਕ ਅਮਲ ਵਿੱਚ ਰਹੇਗਾ।
ਸਿਰਫ ਗ੍ਰੋਸਰੀ ਖ੍ਰੀਦਣ, ਦਵਾਈਆਂ ਖ੍ਰੀਦਣ ਲਈ ਹੀ ਘਰੋਂ ਨਿਕਲਣ ਦੀ ਇਜਾਜਤ ਹੋਏਗੀ ਤੇ ਉਹ ਵੀ ਘਰ ਦੇ ਦਾਇਰੇ ਦੇ 10 ਕਿਲੋਮੀਟਰ ਦੇ ਅੰਦਰ।

ADVERTISEMENT
NZ Punjabi News Matrimonials