Thursday, 16 September 2021
13 September 2021 Australia

ਕੀ ਭਾਰਤ ਦੀ ਅਪੀਲ 'ਤੇ ਕੌਮਾਂਤਰੀ ਵਿਦਿਆਰਥੀਆਂ ਦੀ ਆਸਟ੍ਰੇਲੀਆ 'ਚ ਹੋਵੇਗੀ ਵਾਪਸੀ ?

ਕੀ ਭਾਰਤ ਦੀ ਅਪੀਲ 'ਤੇ ਕੌਮਾਂਤਰੀ ਵਿਦਿਆਰਥੀਆਂ ਦੀ ਆਸਟ੍ਰੇਲੀਆ 'ਚ ਹੋਵੇਗੀ ਵਾਪਸੀ ? - NZ Punjabi News

ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਸਟ੍ਰੇਲੀਆ ਦੀ ਆਪਣੀ ਹਮਰੁਤਬਾ ਮੰਤਰੀ Marise Payne ਨੂੰ ਭਾਰਤੀ ਕੌਮਾਂਤਰੀ ਵਿਦਿਆਰਥੀ ਨੂੰ ਕੋਵਿਡ ਦੌਰਾਨ ਟਰੈਵਲ ਪਾਬੰਦੀਆਂ ਤੋਂ ਰਾਹਤ ਦੇਣ ਦੀ ਅਪੀਲ ਕੀਤੀ ਹੈ।

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ, "ਉਹ ਵਿਦਿਆਰਥੀ ਜਿਹਨਾਂ ਨੇ ਪਿਛਲੇ ਸਾਲ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਦਾਖਲਾ ਲਿਆ ਸੀ, ਪਰ ਉਹ ਕਰੋਨਾ ਪਾਬੰਦੀਆਂ ਦੇ ਚੱਲਦੇ ਆਸਟ੍ਰੇਲੀਆ ਨਹੀਂ ਪਹੁੰਚ ਸਕੇ, ਉਹਨਾਂ ਲਈ ਪਾਬੰਦੀਆਂ ਘਟਾਉਣੀਆਂ ਚਾਹੁੰਦੀਆਂ ਹਨ ਤਾਂ ਜੋ ਇਹ ਵਿਦਿਆਰਥੀ ਆਸਟ੍ਰੇਲੀਆ ਜਾ ਕੇ ਆਪਣੀ ਪੜ੍ਹਾਈ ਕਰ ਸਕਣ।"

ਉਹਨਾਂ ਕਿਹਾ, "ਅਸੀਂ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਹਨ, ਉਹਨਾਂ ਦੀ ਨਿਰਾਸ਼ਾ ਅਤੇ ਭਾਵਨਾਵਾਂ ਸਮਝਣ ਯੋਗ ਹਨ, ਉਹ ਉਹਨਾਂ ਸੰਸਥਾਵਾਂ 'ਚ ਜਾਣਾ ਚਾਹੁੰਦੇ ਹਨ ਜਿੱਥੇ ਉਹਨਾਂ ਨੇ ਪੜ੍ਹਨਾ ਹੈ।"

ਉੱਥੇ ਹੀ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ Marise Payne ਨੇ ਜਵਾਬ 'ਚ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਉਹਨਾਂ ਦਾ ਦੇਸ਼ ਜਲਦ ਤੋਂ ਜਲਦ ਭਾਰਤੀ ਵਿਦਿਆਰਥੀਆਂ ਦਾ ਸੁਆਗਤ ਕਰੇ। ਪਰ ਬਾਰਡਰ ਪਾਬੰਦੀਆਂ ਹਟਾਉਣ ਲਈ ਸਭ ਤੋਂ ਜ਼ਰੂਰੀ ਹੈ ਕਿ ਜਿਆਦਾ ਤੋਂ ਜਿਆਦਾ ਆਸਟ੍ਰੇਲੀਆਈ ਲੋਕ ਵੈਕਸੀਨ ਲਗਵਾਉਣ ਤਾਂ ਜੋ ਕਰੋਨਾ ਦੇ ਖਤਰੇ ਨੂੰ ਘਟਾਇਆ ਜਾ ਸਕੇ।

ਦੱਸਦੀਏ ਕਿ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ Marise Payne ਅਤੇ ਰੱਖਿਆ ਮੰਤਰੀ Peter Dutton ਭਾਰਤ ਦੇ ਦੌਰੇ 'ਤੇ ਹਨ। ਜਿੱਥੇ ਦੋਵਾਂ ਮੰਤਰੀਆਂ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨਾਲ ਮੁਲਾਕਾਤ ਕਰਦਿਆਂ ਦੋਵਾਂ ਦੇਸ਼ਾਂ ਦੇ ਮਜ਼ਬੂਤ ਰਿਸ਼ਤਿਆਂ, ਆਰਥਿਕ ਸੁਰੱਖਿਆ, ਸਾਈਬਰ, ਕਲਾਈਮੇਟ, ਕ੍ਰਿਟਿਕਲ ਟੈਕਨਾਲੋਜੀ ਅਤੇ ਸਪਲਾਈ ਚੇਨ ’ਤੇ ਚਰਚਾ ਕੀਤੀ ਗਈ ਹੈ।

ADVERTISEMENT
NZ Punjabi News Matrimonials