Tuesday, 26 October 2021
15 September 2021 Australia

ਬ੍ਰਿਸਬੇਨ ਚ ਨੌਜ਼ਵਾਨਾਂ ਵਿਚਕਾਰ ਖੂਨੀ ਮੁਠਭੇੜ, 8 ਗੰਭੀਰ ਜਖਮੀ ਅਤੇ 40 ਦੀ ਸ਼ਮੂਲੀਅਤ ਦਾ ਖਦਸ਼ਾ

ਬ੍ਰਿਸਬੇਨ  ਚ ਨੌਜ਼ਵਾਨਾਂ ਵਿਚਕਾਰ ਖੂਨੀ ਮੁਠਭੇੜ, 8 ਗੰਭੀਰ ਜਖਮੀ ਅਤੇ 40 ਦੀ ਸ਼ਮੂਲੀਅਤ ਦਾ ਖਦਸ਼ਾ - NZ Punjabi News

ਆਕਲੈਂਡ (ਹਰਜੀਤ ਲਸਾੜਾ)- ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਬ੍ਰਿਸਬਨ ਸ਼ਹਿਰ ਦੇ ਰਨਕੌਰਨ ਇਲਾਕੇ 'ਚ ਸੋਮਵਾਰ ਰਾਤ ਕਰੀਬ ਚਾਲੀ ਜਣਿਆਂ ਵਿਚਕਾਰ ਹੋਏ ਹਿੰਸਕ ਟਕਰਾਅ 'ਚ ਅੱਠ ਜਣੇ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ 'ਚੋਂ ਇੱਕ ਦਾ ਹੱਥ ਵੀ ਵੱਢਿਆ ਗਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਸਾਰੇ ਤੇਜ਼ਧਾਰ ਹਥਿਆਰਾਂ ਤੇ ਡਾਂਗਾਂ ਨਾਲ ਲੈਸ ਹੋ ਕੇ ਆਏ ਸਨ। ਸੋਮਵਾਰ ਰਾਤ 10.30 ਵਜੇ ਦੇ ਕਰੀਬ ਡਾਅ ਰੋਡ 'ਤੇ ਇਹ ਘਟਨਾ ਵਾਪਰੀ ਹੈ। 36 ਸਾਲਾਂ ਦੇ ਨੌਜਵਾਨ ਦੇ ਹੱਥ, ਗਰਦਨ ਤੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਪੁਲੀਸ ਨੇ ਖੋਜੀ ਕੁੱਤਿਆਂ ਦੀ ਮਦਦ ਨਾਲ ਤਕਰੀਬਨ 22 ਤੋਂ 38 ਸਾਲ ਦੀ ਉਮਰ ਦੇ ਸੱਤ ਬੰਦਿਆਂ ਨੂੰ ਹਿਰਾਸਤ ਵਿੱਚ ਲਿਆ ਹੈ ਜੋ ਘਟਨਾ ਸਥਾਨ ਤੋਂ ਭੱਜਣ ਦੀ ਕੋਸ਼ਿਸ਼ ਵਿੱਚ ਸਨ। ਫ਼ਿਲਹਾਲ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਕਿਉਂਕਿ ਜਾਂਚ ਜਾਰੀ ਹੈ। ਇਸ ਇਲਾਕੇ ਦੇ ਸਥਾਨਕ ਵਾਸੀ ਕਰੈਗ ਮੇਰਵੁੱਡ ਨੇ ਮੀਡੀਆ ਨੂੰ ਦੱਸਿਆ, 'ਉਹ ਇੱਥੇ ਇੱਕ-ਦੂਜੇ ਨੂੰ ਮਾਰਨ ਲਈ ਹੀ ਆਏ ਸਨ।' ਪੁਲੀਸ-ਪ੍ਰਸ਼ਾਸਨ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਝਗੜੇ ਬਾਰੇ ਜਾਣਕਾਰੀ ਵਾਲਾ ਕੋਈ ਵੀ, ਜਾਂ ਜੋ ਸ਼ਾਮਲ ਲੋਕਾਂ ਦੀ ਪਛਾਣ ਕਰ ਸਕਦਾ ਹੋਵੇ, ਪੁਲੀਸ ਨਾਲ ਜਾਣਕਾਰੀ ਸਾਂਝੀ ਕਰੇ। ਦੱਸਣਯੋਗ ਹੈ ਕਿ ਇਸ ਲੜਾਈ 'ਚ ਭਾਰਤੀਆਂ ਖ਼ਾਸ ਕਰਕੇ ਪੰਜਾਬੀ ਨੌਜਵਾਨਾਂ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਸਮੁੱਚੇ ਭਾਈਚਾਰੇ ਵਿੱਚ ਭੈਅ ਅਤੇ ਸ਼ਰਮਿੰਦਗੀ ਹੈ।

ADVERTISEMENT
NZ Punjabi News Matrimonials