Sunday, 28 November 2021
24 September 2021 Australia

‘ਤਾਸਮਨ ਟਰੈਵਲ ਬਬਲ’ ਕਾਰਨ ਇਸ ਪਰਿਵਾਰ ਨੂੰ ਬ੍ਰਿਸਬੇਨ ਘਰ ਵਾਪਸੀ ਪਈ $40,000 ਵਿੱਚ

‘ਤਾਸਮਨ ਟਰੈਵਲ ਬਬਲ’ ਕਾਰਨ ਇਸ ਪਰਿਵਾਰ ਨੂੰ ਬ੍ਰਿਸਬੇਨ ਘਰ ਵਾਪਸੀ ਪਈ $40,000 ਵਿੱਚ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪਹਿਲਾਂ ਟ੍ਰਾਂਸ-ਤਾਸਮਨ ਟਰੈਵਲ ਬਬਲ ਦਾ ਰੱਦ ਕੀਤੇ ਜਾਣਾ ਤੇ ਫਿਰ ਆਕਲੈਂਡ ਦੇ ਲੰਬੇ ਲੌਕਡਾਊਨ ਕਾਰਨ ਆਸਟ੍ਰੇਲੀਆ ਅਤੇ ਨਿਊਜੀਲੈਂਡ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਦੋਨੋਂ ਦੇਸ਼ਾਂ ਦੇ ਨਾਗਰਿਕ ਫੱਸ ਗਏ ਸਨ ਤੇ ਅਜੇ ਵੀ ਅਜਿਹੇ ਕਈ ਲੋਕ ਦੋਨਾਂ ਦੇਸ਼ਾਂ ਵਿੱਚ ਫਸੇ ਹੋਏ ਹਨ।ਹਫਤਿਆਂ ਬੱਧੀ ਆਪਣੇ ਘਰਾਂ ਤੋਂ, ਕੰਮ ਤੋਂ ਦੂਰ ਰਹਿਣਾ ਸੱਚਮੁੱਚ ਹੀ ਤਣਾਅ ਭਰਿਆ ਹੁੰਦਾ ਹੈ ਅਤੇ ਅਜਿਹਾ ਹੀ ਕੁਝ ਵਾਪਰ ਰਿਹਾ ਸੀ ਬ੍ਰਿਸਬੇਨ ਰਹਿੰਦੇ ਟਿਮ ਨੋਲਮੇਨ, ਪੋਰਾਉਟੂ ਤੇ ਉਨ੍ਹਾਂ ਦੀ 13 ਮਹੀਨੇ ਦੀ ਬੱਚੀ ਨਾਲ।
ਪਰ ਆਖਿਰਕਾਰ ਉਨ੍ਹਾਂ ਇੱਕ ਆਰਥਿਕ ਪੱਖੋਂ ਬਹੁਤ ਹੀ ਵੱਡਾ ਫੈਸਲਾ ਲਿਆ ਤੇ ਬ੍ਰਿਸਬੇਨ ਘਰ ਵਾਪਸੀ ਲਈ ਆਕਲੈਂਡ ਦੀ ਚਾਰਟਰਡ ਸੇਵਾਵਾਂ ਮੁੱਹਈਆ ਕਰਵਾਉਣ ਵਾਲੀ ਕੰਪਨੀ ਨਾਲ ਰਾਬਤਾ ਕਾਇਮ ਕੀਤਾ।
ਕੰਪਨੀ ਨੇ ਉਨ੍ਹਾਂ ਨੂੰ ਘਰ ਵਾਪਸੀ ਲਈ ਹਾਮੀ ਭਰ ਦਿੱਤੀ ਤੇ ਨਾਲ ਹੀ ਮੈਨੇਜਡ ਆਈਸੋਲੇਸ਼ਨ ਲਈ, ਟੈਸਟਾਂ ਆਦਿ ਲਈ $40,000 ਦੀ ਮੰਗ ਕੀਤੀ। ਰਕਮ ਤਾਂ ਵੱਡੀ ਸੀ ਪਰ ਆਪਣੇ ਘਰ ਅਤੇ ਕੰਮ ਤੋਂ ਦੂਰ ਬੈਠੇ ਇਸ ਪਰਿਵਾਰ ਲਈ ਇਹ ਕੌੜਾ ਘੱੁਟ ਭਰਨਾ ਜਰੂਰੀ ਸੀ।
ਨੋਲਮੇਨ ਅਨੁਸਾਰ ਅਜਿਹੇ ਹੋਰ ਕਈ ਪਰਿਵਾਰ ਹਨ, ਜੋ ਅਜਿਹਾ ਵੱਡਾ ਫੈਸਲਾ ਮਜਬੂਰੀ ਵੱਸ ਲੈਣ ਨੂੰ ਮਜਬੂਰ ਹੋਏ ਹਨ।

ADVERTISEMENT
NZ Punjabi News Matrimonials