ਆਕਲੈਂਡ (ਹਰਪ੍ਰੀਤ ਸਿੰਘ): ਆਸਟ੍ਰੇਲੀਆ ਦੇ ਪੱਛਮੀ ਹਿੱਸੇ ਚੋਂ ਕੋਰੋਨਾ ਵਾਇਰਸ ਕਰਕੇ ਪਹਿਲੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 78 ਸਾਲਾ ਬਜੁਰਗ ਵਜੋਂ ਹੋਈ ਹੈ, ਜੋ ਜਾਪਾਨ ਦੇ ਡਾਇਮੰਡ ਕਰੂਜ ਸ਼ਿੱਪ ਤੋਂ ਇਸ ਬਿਮਾਰੀ ਨਾਲ ਪ੍ਰਭਾਵਿਤ ਹੋਇਆ ਸੀ। ਮ੍ਰਿਤਕ ਦਾ ਇਲਾਜ ਪਰਥ ਦੇ ਸਰ ਚਾਰਲਸ ਗੇਰਡਨਰ ਹਸਪਤਾਲ ਵਿੱਚ ਹੋ ਰਿਹਾ ਸੀ, ਦੱਸਣਯੋਗ ਹੈ ਕਿ ਹੁਣ ਤੱਕ ਕੋਰੋਨਾਵਾਇਰਸ 59 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਾ ਹੈ ਤੇ ਪਿਛਲੇ ਦਿਨੀਂ ਨਿਊਜੀਲੈਂਡ ਵਿੱਚ ਵੀ ਇਸਦਾ ਪਹਿਲਾ ਕੇਸ ਸਾਹਮਣੇ ਆਇਆ ਸੀ।