Tuesday, 27 February 2024
22 November 2021 Australia

ਦਸੰਬਰ ਤੋਂ ਖੁੱਲ ਗਿਆ ਆਸਟ੍ਰੇਲੀਆ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ

ਦਸੰਬਰ ਤੋਂ ਖੁੱਲ ਗਿਆ ਆਸਟ੍ਰੇਲੀਆ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਦਸੰਬਰ ਤੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਸਮੇਤ ਕੁਝ ਹੋਰ ਵੀਜ਼ਾ ਸ਼੍ਰੇਣੀ ਵਾਲਿਆਂ ਲਈ ਆਸਟ੍ਰੇਲੀਆ ਨੇ ਆਪਣੇ ਦੁਆਰ ਖੋਲ ਦਿੱਤੇ ਜਾਣ ਦੀ ਗੱਲ ਆਖ ਦਿੱਤੀ ਹੈ। ਆਸਟ੍ਰੇਲੀਆ ਦੀਆਂ ਕੁਝ ਸਟੇਟਾਂ ਵਿੱਚ ਅਜੇ ਵੀ ਕੁਆਰਂਟੀਨ ਦਾ ਨਿਯਮ ਅਮਲ ਵਿੱਚ ਰਹੇਗਾ।
ਪ੍ਰਧਾਨ ਮੰਤਰੀ ਸਕੋਟ ਮੋਰੀਸਨ ਨੇ ਐਲਾਨ ਕਰਦਿਆਂ ਦੱਸਿਆ ਹੈ ਕਿ ਸਕਿੱਲਡ ਵੀਜ਼ਾ, ਵਿਦਿਆਰਥੀ ਵੀਜਾ, ਰਫੂਜੀ ਵੀਜਾ, ਹਿਊਮੀਟੇਰੀਅਨ ਵੀਜਾ, ਵਰਕਿੰਗ ਹਾਲੀਡੇਅ ਵੀਜਾ ਵਾਲੇ ਆਸਟ੍ਰੇਲੀਆ ਆ ਸਕਣਗੇ। ਸਰਕਾਰ ਨੂੰ ਆਸ ਹੈ ਕਿ ਆਉਂਦੇ ਮਹੀਨਿਆਂ ਵਿੱਚ 2 ਲੱਖ ਦੇ ਲਗਭਗ ਯਾਤਰੀ ਆਸਟ੍ਰੇਲੀਆ ਦਾਖਿਲ ਹੋਣਗੇ।
ਮੋਰੀਸਨ ਨੇ ਵਿਦਿਆਰਥੀਆਂ ਦੀ ਤੇ ਸਕਿੱਲਡ ਵੀਜਾ ਸ਼੍ਰੇਣੀ ਵਾਲਿਆਂ ਦੀ ਵਾਪਸੀ ਦੇ ਫੈਸਲੇ ਨੂੰ ਵੱਡਾ ਮੀਲ ਪੱਥਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰ ਵਿੱਚ ਆਸਟ੍ਰੇਲੀਆ ਲਈ ਇਹ ਵੱਡੀ ਉਪਲਬਧੀ ਹੈ।

ADVERTISEMENT
NZ Punjabi News Matrimonials