Monday, 09 September 2024
30 August 2024 Australia

ਆਸਟ੍ਰੇਲੀਆ ਨੇ 2025 ਤੋਂ ਅੰਤਰ-ਰਾਸ਼ਟਰੀ ਵਿਿਦਆਰਥੀਆਂ ਦੀ ਗਿਣਤੀ ਵਿੱਚ ਭਾਰੀ ਕਟੌਤੀ ਦਾ ਲਿਆ ਫੈਸਲਾ

ਆਸਟ੍ਰੇਲੀਆ ਨੇ 2025 ਤੋਂ ਅੰਤਰ-ਰਾਸ਼ਟਰੀ ਵਿਿਦਆਰਥੀਆਂ ਦੀ ਗਿਣਤੀ ਵਿੱਚ ਭਾਰੀ ਕਟੌਤੀ ਦਾ ਲਿਆ ਫੈਸਲਾ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - 2025 ਤੋਂ ਆਸਟ੍ਰੇਲੀਆ, ਅੰਤਰ-ਰਾਸ਼ਟਰੀ ਵਿਿਦਆਰਥੀਆਂ ਦੀ ਗਿਣਤੀ ਨੂੰ ਸੀਮਿਤ ਕਰਨ ਲਈ ਵੱਡਾ ਫੈਸਲਾ ਲੈ ਚੁੱਕਾ ਹੈ, ਜਿਸ ਤਹਿਤ ਪੂਰੇ ਸਾਲ ਵਿੱਚ ਯੂਨੀਵਰਸਿਟੀਆਂ 145,000 ਵਿਿਦਆਰਥੀ ਤੇ 95,000 ਪ੍ਰੈਕਟਿਕਲ ਤੇ ਸਕਿੱਲਡ ਬੇਸਡ ਸੰਸਥਾਵਾਂ ਐਡਮਿਸ਼ਨਾਂ ਕਰ ਸਕਣਗੀਆਂ। ਪਿਛਲੇ ਸਾਲ ਜਾਰੀ ਸਟੂਡੈਂਟ ਵੀਜਿਆਂ ਦੇ ਮੁਕਾਬਲੇ ਇਹ ਕਟੌਤੀ 30% ਤੋਂ 50% ਤੱਕ ਮੰਨੀ ਜਾ ਰਹੀ ਹੈ।ਇਸ ਫੈਸਲੇ ਦੀ ਜਾਣਕਾਰੀ ਐਜੁਕੇਸ਼ਨ ਮਨਿਸਟਰ ਜੇਸਨ ਕਲੇਅਰ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਦਿੱਤੀ ਹੈ।
ਇਸ ਫੈਸਲੇ ਤੋਂ ਆਸਟ੍ਰੇਲੀਆ ਵਾਸੀ ਕਾਫੀ ਖੁਸ਼ ਹਨ, ਕਿਉਂਕਿ ਭਾਂਵੇ ਇਨ੍ਹਾਂ ਵਿਿਦਆਰਥੀਆਂ ਤੋਂ ਬਿਲੀਆਨ ਡਾਲਰ ਦਾ ਸਲਾਨਾ ਮਾਲੀਆ ਆਸਟ੍ਰੇਲੀਆ ਆਉਂਦਾ ਸੀ, ਪਰ ਨਾਲ ਹੀ ਬੇਲੋੜੀ ਵਧੀ ਮਾਈਗ੍ਰੇਸ਼ਨ ਦਰ, ਜਿਸ ਵਿੱਚ ਵੱਡਾ ਹਿੱਸਾ ਅੰਤਰ-ਰਾਸ਼ਟਰੀ ਵਿਿਦਆਰਥੀਆਂ ਦਾ ਸੀ, ਕਿਤੇ ਨਾ ਕਿਤੇ ਘਰਾਂ ਦੇ ਕਿਰਾਇਆਂ ਤੇ ਮਹਿੰਗਾਈ ਵਿੱਚ ਵਾਧੇ ਦਾ ਕਾਰਨ ਮੰਨੇ ਜਾ ਰਹੇ ਸਨ।
ਚੋਣਾ ਸਬੰਧੀ ਹੋਏ ਕਈ ਸਰਵੇਖਣਾ ਵਿੱਚ ਵੀ ਰਿਹਾਇਸ਼ੀਆਂ ਨੇ ਅੰਤਰ-ਰਾਸ਼ਟਰੀ ਵਿਿਦਆਰਥੀਆਂ ਦੀ ਵਧੀ ਗਿਣਤੀ ਨੂੰ ਚਿੰਤਾ ਦਾ ਕਾਰਨ ਮੰਨਿਆ ਸੀ।
ਆਕੜੇ ਦੱਸਦੇ ਹਨ ਕਿ ਆਸਟ੍ਰੇਲੀਆ ਵਿੱਚ ਸਭ ਤੋਂ ਜਿਆਦਾ ਇੰਡੀਆ, ਚੀਨ ਤੇ ਫਿਲੀਪੀਨਜ਼ ਤੋਂ ਹੀ ਵਿਿਦਆਰਥੀ ਆਉਂਦੇ ਹਨ ਤੇ ਸਰਕਾਰ ਦੇ ਇਸ ਫੈਸਲੇ ਕਾਰਨ ਜਾਹਿਰ ਹੈ ਕਿ ਇੰਡੀਅਨ ਵਿਿਦਆਰਥੀਆਂ ਦਾ ਪ੍ਰਭਾਵਿਤ ਹੋਣਾ ਲਾਜਮੀ ਹੋਏਗਾ, ਕਿਉਂਕਿ ਦੂਜੇ ਦੇਸ਼ਾਂ ਤੋਂ ਜਿੱਥੇ ਉਚੇਰੀ ਵਿਿਦਆ ਹਾਸਿਲ ਕਰਨ ਵਾਲੇ ਵਿਿਦਆਰਥੀਆਂ ਦੀ ਗਿਣਤੀ ਜਿਆਦਾ ਹੁੰਦੀ ਹੈ, ਉੱਥੇ ਹੀ ਇੰਡੀਆ ਤੋਂ ਆਏ ਵਿਿਦਆਰਥੀਆਂ ਵਿੱਚ ਬਹੁਤਿਆਂ ਦਾ ਮਕਸਦ ਆਸਟ੍ਰੇਲੀਆ ਵਿੱਚ ਪੱਕੇ ਹੋਣ ਤੱਕ ਕੋਰਸ ਬਦਲ-ਬਦਲਕੇ ਵੀਜੇ ਵਧਾਉਣਾ ਹੀ ਹੁੰਦਾ ਹੈ ਤੇ ਹੁਣ ਸਰਕਾਰ ਨੇ ਇਨ੍ਹਾਂ ਵਿਿਦਆਰਥੀਆਂ ਲਈ ਸਾਰੇ ਲੂਪ-ਹੋਲ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ। ਆਸਟ੍ਰੇਲੀਆ ਸਰਕਾਰ ਦੇ ਇਸ ਫੈਸਲੇ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਉਹ ਵਿਿਦਆਰਥੀ ਚਾਹੀਦੇ ਹਨ, ਜਿਨ੍ਹਾਂ ਦਾ ਮਕਸਦ ਆਸਟ੍ਰੇਲੀਆ ਵਿੱਚ ਉਚੇਰੀ ਵਿੱਦਿਆ ਹਾਸਿਲ ਕਰਨਾ ਹੋਏਗਾ, ਨਾ ਕਿ ਇੱਥੇ ਕਿਸੇ ਨਾ ਕਿਸੇ ਤਰੀਕੇ ਪੱਕੇ ਹੋਣਾ।

ADVERTISEMENT
NZ Punjabi News Matrimonials