Monday, 09 September 2024
31 August 2024 Australia

2007 ਵਿੱਚ ਬਤੌਰ ਅੰਤਰ-ਰਾਸ਼ਟਰੀ ਵਿਿਦਆਰਥੀ ਆਸਟ੍ਰੇਲੀਆ ਆਇਆ ਜਲੰਧਰ ਦਾ ਪੁਨੀਤ ਗੁਲਾਟੀ ਤੱਰਕੀਆਂ ਦੇ ਰਾਹਾਂ ‘ਤੇ

ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਨਾਲ ਫਿਲਮ ਕੀਤੀ ਨਿਰਦੇਸ਼ਿਤ
2007 ਵਿੱਚ ਬਤੌਰ ਅੰਤਰ-ਰਾਸ਼ਟਰੀ ਵਿਿਦਆਰਥੀ ਆਸਟ੍ਰੇਲੀਆ ਆਇਆ ਜਲੰਧਰ ਦਾ ਪੁਨੀਤ ਗੁਲਾਟੀ ਤੱਰਕੀਆਂ ਦੇ ਰਾਹਾਂ ‘ਤੇ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - 2007 ਵਿੱਚ ਪੁਨੀਤ ਗੁਲਾਟੀ ਜਦੋਂ ਆਸਟ੍ਰੇਲੀਆ ਆਇਆ ਸੀ ਤਾਂ ਮਨ ਵਿੱਚ ਚਾਹ ਸੀ ਕਿ ਉਹ ਕੁਝ ਅਜਿਹਾ ਵੱਡਾ ਕਰੇਗਾ ਕਿ ਆਪਣਾ, ਪਰਿਵਾਰ ਦਾ ਤੇ ਭਾਈਚਾਰੇ ਦਾ ਨਾਮ ਰੋਸ਼ਨ ਕਰੇਗਾ, ਉਸਨੇ ਬਤੌਰ ਸਟੂਡੈਂਟ ਆਸਟ੍ਰੇਲੀਆ ਵਿੱਚ ਰੱਜਕੇ ਮਿਹਨਤ ਕੀਤੀ, ਪੜ੍ਹਾਈ ਪੂਰੀ ਕੀਤੀ ਤੇ ਫਿਰ ਉਸਨੇ ਆਪਣੇ ਸ਼ੌਂਕ ਨੂੰ ਆਪਣਾ ਤਰੱਕੀ ਦਾ ਰਾਹ ਬਨਾਉਣ ਲਈ ਢਾਲਿਆ। ਪੁਨੀਤ ਨੇ ਪ੍ਰਵਾਸੀਆਂ ਦੀਆਂ ਕਹਾਣੀਆਂ 'ਤੇ ਫਿਲਮਾਂ ਬਣਾਕੇ ਕਾਫੀ ਨਾਮ ਖੱਟਿਆ। ਪੁਨੀਤ ਦੀ ਮਿਹਨਤ ਨੂੰ ਹੁਣ ਜਾਕੇ ਬੂਰ ਪੈਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਉਸਨੂੰ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਕਬੀਰ ਖਾਨ ਨਾਲ ਕੰਮ ਕਰਨ ਦਾ ਮੌਕਾ ਮਿਿਲਆ ਹੈ, ਪੁਨੀਤ ਨੇ ਸਿਤਾਰਾ ਨਾਮ ਦੀ ਫਿਲਮ ਕਬੀਰ ਖਾਨ ਨਾਲ ਸਹਿ-ਨਿਰਦੇਸ਼ਿਤ ਕੀਤੀ ਹੈ, ਜੋ ਮੈਲਬੋਰਨ ਫਿਲਮ ਫੈਸਟੀਵਲ ਵਿੱਚ ਵੀ ਪ੍ਰਦਰਸ਼ਿਤ ਹੋਈ ਹੈ। ਪੁਨੀਤ ਨੂੂੰ ਚੰਗੇ ਭਵਿੱਖ ਲਈ ਬਹੁਤ ਦੁਆਵਾਂ।

ADVERTISEMENT
NZ Punjabi News Matrimonials