ਆਕਲੈਂਡ (11 ਮਾਰਚ ) : ਆਸਟ੍ਰੇਲੀਆ 'ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲ ਮਿਲਣ ਗਏ ਪੰਜਾਬੀ ਨੌਜਵਾਨ ਸਮੇਤ ਉੱਥੇ ਰਹਿੰਦੇ ਉਸ ਦੇ ਚਾਚਾ-ਚਾਚੀ ਦੀ ਇਕ ਦਰਦਨਾਕ ਹਾਦਸੇ 'ਚ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਗੁਰਮੀਤ ਕੌਰ ਕੁਝ ਦਿਨ ਪਹਿਲਾਂ ਅਪਣੇ ਨੌਜਵਾਨ ਪੁੱਤ ਇਸ਼ਪ੍ਰੀਤ ਸਿੰਘ (16) ਨਾਲ ਅਪਣੇ ਦਿਓਰ ਸਵਰਨਜੀਤ ਸਿੰਘ ਅਤੇ ਦਰਾਣੀ ਅਮਨਦੀਪ ਕੌਰ ਨੂੰ ਆਸਟਰੇਲੀਆ ਮਿਲਣ ਲਈ ਗਏ ਸਨ।
ਉਥੋਂ ਜਦੋਂ ਪਰਿਵਾਰ ਮੈਲਬੋਰਨ ਘੁੰਮਣ ਗਿਆ ਸੀ ਤਾਂ ਰਾਹ 'ਚ ਦਰੱਖਤ ਦਾ ਇਕ ਵੱਡਾ ਹਿੱਸਾ ਟੁੱਟ ਕੇ ਉਨ੍ਹਾਂ ਦੀ ਕਾਰ 'ਤੇ ਡਿੱਗ ਪਿਆ, ਜਿਸ ਕਾਰਨ ਕਾਰ 'ਚ ਸਵਾਰ ਸਵਰਨਜੀਤ ਸਿੰਘ ਉਸ ਦੀ ਪਤਨੀ ਅਮਨਦੀਪ ਕੌਰ ਅਤੇ ਉਨ੍ਹਾਂ ਦੇ ਭਤੀਜੇ ਇਸ਼ਪ੍ਰੀਤ ਸਿੰਘ ਦੀ ਦਰਦਨਾਕ ਮੌਤ ਹੋ ਗਈ ਜਦੋਂਕਿ ਸਵਰਨਜੀਤ ਸਿੰਘ ਦਾ 4 ਸਾਲਾ ਬੱਚਾ ਅਤੇ ਇਸ਼ਪ੍ਰੀਤ ਸਿੰਘ ਦੀ ਮਾਤਾ ਗੁਰਮੀਤ ਕੌਰ ਇਸ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।