Monday, 09 September 2024
03 September 2024 Australia

ਵਿਕਟੋਰੀਆ ਭਰ ਵਿੱਚ ਖਰਾਬ ਮੌਸਮ ਦੀ ਮਾਰ, 40,000 ਘਰ ਅਜੇ ਵੀ ਬਿਨ੍ਹਾਂ ਬਿਜਲੀ ਤੋਂ

ਵਿਕਟੋਰੀਆ ਭਰ ਵਿੱਚ ਖਰਾਬ ਮੌਸਮ ਦੀ ਮਾਰ, 40,000 ਘਰ ਅਜੇ ਵੀ ਬਿਨ੍ਹਾਂ ਬਿਜਲੀ ਤੋਂ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਵੀਕੈਂਡ 'ਤੇ ਆਏ ਤੂਫਾਨ ਦੇ ਚਲਦਿਆਂ ਵਿਕਟੋਰੀਆ ਭਰ ਵਿੱਚ ਅਜੇ ਵੀ 40,000 ਘਰ ਬਿਨ੍ਹਾਂ ਬਿਜਲੀ ਤੋਂ ਗੁਜਾਰਾ ਕਰਨ ਨੂੰ ਮਜਬੂਰ ਹਨ ਤੇ ਸੈਂਕੜੇ ਕਰੂ ਮੈਂਬਰ ਲਗਾਤਾਰ ਮੁਰੰਮਤ ਦਾ ਕੰਮ ਕਰ ਰਹੇ ਹਨ। ਹਾਲਾਤ ਅਜਿਹੇ ਬਣ ਗਏ ਸਨ ਕਿ ਹੁਣ ਤੱਕ ਭਾਂਵੇ ਸਾਰੀਆਂ ਮੌਸਮੀ ਚੇਤਾਵਨੀਆਂ ਖਤਮ ਹੋ ਚੁੱਕੀਆਂ ਹਨ, ਪਰ ਅਜੇ ਵੀ ਐਮਰਜੈਂਸੀ ਸੇਵਾਵਾਂ ਵਾਲੇ 1000 ਦੇ ਕਰੀਬ ਐਮਰਜੈਂਸੀ ਸ਼ਿਕਾਇਤਾਂ ਦਾ ਨਿਪਟਾਰਾ ਕਰ ਰਹੇ ਹਨ। ਐਸ ਈ ਐਸ ਅਨੁਸਾਰ ਉਨ੍ਹਾਂ ਨੂੰ ਬੀਤੇ 24 ਘੰਟਿਆਂ ਦੌਰਾਨ 4000 ਤੋਂ ਵਧੇਰੇ ਮੱਦਦ ਲਈ ਕਾਲਾਂ ਆਈਆਂ ਸਨ, ਜਿਨ੍ਹਾਂ ਵਿੱਚ ਬਹੁਤੀਆਂ ਨੁਕਸਾਨੀਆਂ ਗਈਆਂ ਇਮਾਰਤਾਂ ਅਤੇ ਦਰੱਖਤ ਡਿੱਗਣ ਸਬੰਧੀ ਸਨ।

ADVERTISEMENT
NZ Punjabi News Matrimonials