ਆਕਲੈਂਡ (ਹਰਪ੍ਰੀਤ ਸਿੰਘ) - ਆਨਲਾਈਨ ਸੈਫਟੀ ਰੇਗੁਲੈਟਰ 'ਈ ਸੈਫਟੀ ਕਮਿਸ਼ਨ' ਨੇ ਇੱਕ ਰਿਸਰਚ ਤੋਂ ਬਾਅਦ ਵੱਡਾ ਫੈਸਲਾ ਲੈਂਦਿਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਦੇਸ਼ ਦਿੱਤੇ ਹਨ ਕਿ ਸੋਸ਼ਲ ਮੀਡੀਆ ਕੰਪਨੀ ਇਹ ਜਾਣਕਾਰੀ ਜਾਰੀ ਕਰਨ ਕਿ ਕਿੰਨੇ ਨਿੱਕੀ ਉਮਰ ਦੇ ਬੱਚੇ ਉਨ੍ਹਾਂ ਦੇ ਪਲੇਟਫਾਰਮ ਦੀ ਵਰਤੋਂ ਕਰਦੇ ਹਨ ਤੇ ਉਮਰ ਸਬੰਧੀ ਪਾਬੰਦੀਆਂ ਨੂੰ ਇਹ ਕੰਪਨੀਆਂ ਕਿਵੇਂ ਪ੍ਰਭਾਵੀ ਢੰਗ ਨਾਲ ਲਾਗੂ ਕਰਦੇ ਹਨ। ਬੱਚਿਆਂ ਦੀ ਮਾਨਸਿਕ ਤੇ ਸ਼ਰੀਰਿਕ ਸੁਰੱਖਿਆ ਨੂੰ ਲੈਕੇ ਈ ਸੈਫਟੀ ਕਮਿਸ਼ਨ ਨੇ ਚਿੰਤਾ ਪ੍ਰਗਟਾਈ ਹੈ ਤੇ ਦੱਸਿਆ ਹੈ ਕਿ ਉਨ੍ਹਾਂ ਦੀ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਛੋਟੀ ਉਮਰ ਦੇ 2 ਤਿਹਾਈ ਬੱਚੇ ਸੋਸ਼ਲ ਮੀਡੀਆ ਪਲੇਟਫਾਰਮ ਵਰਤਦਿਆਂ ਹਿੰਸਕ, ਸੈਕਚੁਅਲ ਤੇ ਮਾਨਸਿਕ ਵਿਕਾਰ ਪੈਦਾ ਕਰਨ ਵਾਲੇ ਕੰਟੈਂਟ ਦੇ ਸੰਪਰਕ ਵਿੱਚ ਆਏ ਹਨ।