Monday, 09 September 2024
06 September 2024 Australia

ਸਿਡਨੀ ਵਿੱਚ ਬਨਣ ਜਾ ਰਿਹਾ 10,000 ਨਵੇਂ ਘਰਾਂ ਵਾਲਾ ਸ਼ਹਿਰ

ਸਿਡਨੀ ਵਿੱਚ ਬਨਣ ਜਾ ਰਿਹਾ 10,000 ਨਵੇਂ ਘਰਾਂ ਵਾਲਾ ਸ਼ਹਿਰ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਵੈਸਟਰਨ ਸਿਡਨੀ ਏਅਰਪੋਰਟ ਨਜਦੀਕ ਜਲਦ ਹੀ ਇੱਕ ਨਵਾਂ ਇਲਾਕਾ ਉਸਾਰਿਆਂ ਜਾ ਰਿਹਾ ਹੈ, ਜਿਸ ਵਿੱਚ ਘੱਟੋ-ਘੱਟ 10,000 ਨਵੇਂ ਘਰ, ਕਮਰਸ਼ਲ ਇਮਾਰਤਾਂ, ਪਾਰਕ ਆਦਿ ਬਣਾਏ ਜਾਣਗੇ। ਇਸ ਯੋਜਨਾ ਨੂੰ 'ਬਰੇਡਫਿਲਡ ਸਿਟੀ ਸੈਂਟਰ ਮਾਸਟਰ ਪਲੇਨ' ਦਾ ਨਾਮ ਦਿੱਤਾ ਗਿਆ ਹੈ ਤੇ ਸਰਕਾਰ ਵਲੋਂ ਵੀ ਇਸਨੂੰ ਮਨਜੂਰੀ ਮਿਲ ਗਈ ਹੈ। ਇਸ ਯੋਜਨਾ ਨਾਲ 10,000 ਨਵੇਂ ਘਰ ਬਣਾਏ ਜਾਣਗੇ, ਜਿਨ੍ਹਾਂ ਵਿੱਚੋਂ 10% ਅਫੋਰਡੇਬਲ ਹਾਊਸਿੰਗ ਤਹਿਤ ਬਣਾਏ ਜਾਣਗੇ, ਇਸ ਯੋਜਨਾ ਨਾਲ 20,000 ਨਵੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ। ਯੋਜਨਾ ਤਹਿਤ 114 ਹੈਕਟੇਅਰ ਖਾਲੀ ਪਏ ਇਲਾਕੇ ਨੂੰ ਵਾਕੇਬਲ ਪਾਰਕਲੈਂਡ ਸਿਟੀ ਵਿੱਚ ਤਬਦੀਲ ਕੀਤਾ ਜਾਏਗਾ। ਨਵੇਂ ਘਰ ਖ੍ਰੀਦਣ ਦਾ ਸੁਪਨਾ ਦੇਖਣ ਵਾਲਿਆਂ ਲਈ ਇਹ ਸ਼ਾਨਦਾਰ ਇਲਾਕਾ ਸਾਬਿਤ ਹੋਏਗਾ।

ADVERTISEMENT
NZ Punjabi News Matrimonials