Wednesday, 16 October 2024
06 September 2024 Australia

ਹਵਾਈ ਯਾਤਰਾ ਦੌਰਾਨ ਪਾਸਪੋਰਟ ਗੁੰਮਣ ਤੋਂ ਬਾਅਦ, ਨਵਾਂ ਐਮਰਜੈਂਸੀ ਪਾਸਪੋਰਟ ਬਨਵਾਕੇ ਵੀ ਮਹਿਲਾ ਨੂੰ ਛੋਟੀ ਜਿਹੀ ਗਲਤੀ ਕਾਰਨ ਹੋਇਆ 5000 ਡਾਲਰਾਂ ਦਾ ਨੁਕਸਾਨ

ਐਮਰਜੈਂਸੀ ਪਾਸਪੋਰਟ ‘ਤੇ ਟਰੈਵਲ ਕਰਨ ਮੌਕੇ ਸਾਵਧਾਨੀ ਵਰਤਣੀ ਲਾਜਮੀ
ਹਵਾਈ ਯਾਤਰਾ ਦੌਰਾਨ ਪਾਸਪੋਰਟ ਗੁੰਮਣ ਤੋਂ ਬਾਅਦ, ਨਵਾਂ ਐਮਰਜੈਂਸੀ ਪਾਸਪੋਰਟ ਬਨਵਾਕੇ ਵੀ ਮਹਿਲਾ ਨੂੰ ਛੋਟੀ ਜਿਹੀ ਗਲਤੀ ਕਾਰਨ ਹੋਇਆ 5000 ਡਾਲਰਾਂ ਦਾ ਨੁਕਸਾਨ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੀ ਰਹਿਣ ਵਾਲੀ ਸਟੀਫਨੀ ਮਾਹਿਰ ਰੈਨੋਵੇਸ਼ਨ ਐਕਸਪਰਟ ਹੈ ਅਤੇ ਅਕਸਰ ਹੀ ਵਿਦੇਸ਼ਾਂ ਵਿੱਚ ਘੁੰਮਣ-ਫਿਰਣ ਜਾਂਦੀ ਰਹਿੰਦੀ ਹੈ, ਪਰ ਇਸ ਵਾਰ ਦੀ ਉਸਦੀ ਇਟਲੀ ਦੀ ਟਰਿੱਪ ਸੱਚਮੁੱਚ ਹੀ ਉਸ ਲਈ ਇੱਕ ਕੌੜਾ ਸਬਕ ਬਣ ਗਈ। ਨਾ ਸਿਰਫ ਇਸ ਟਰਿੱਪ ਦੌਰਾਨ ਉਸਨੂੰ ਖੱਜਲ-ਖੁਆਰੀ ਝੱਲਣੀ ਪਈ, ਬਲਕਿ $4800 ਦਾ ਵਾਧੂ ਕਿਰਾਇਆਂ ਦੇ ਰੂਪ ਵਿੱਚ ਨੁਕਸਾਨ ਵੀ ਝੱਲਣਾ ਪਿਆ।
ਦਰਅਸਲ ਸਟੀਫਨੀ ਇਟਲੀ ਪੁੱਜਣ ਤੋਂ ਬਾਅਦ ਉਸਦਾ ਪਾਸਪੋਰਟ ਗੁੰਮ ਗਿਆ, ਜਿਸਤੋਂ ਬਾਅਦ ਉਸਨੇ ਰੋਮ ਸਥਿਤ ਆਸਟ੍ਰੇਲੀਆਈ ਅਬੈਂਸੀ ਵਿੱਚ ਇਸ ਬਾਰੇ ਦੱਸਿਆ ਤੇ ਕੁਝ ਸਮੇਂ ਵਿੱਚ ਹੀ ਉਸਦਾ ਨਵਾਂ ਐਮਰਜੈਂਸੀ ਪਾਸਪੋਰਟ ਬਣ ਗਿਆ, ਪਰ ਉਸਦੀ ਵਾਪਸੀ ਯਾਤਰਾ ਵਾਲਾ ਦਿਨ ਨਿੱਕਲ ਗਿਆ ਸੀ। ਖੈਰ ਪਾਸਪੋਰਟ ਹੱਥ ਆਇਆ ਤਾਂ ਉਸਨੇ ਆਨਲਾਈਨ ਮੈਲਬੋਰਨ ਵਾਪਸੀ ਦੀ ਟਿਕਟ ਬੁੱਕ ਕੀਤੀ ਜੋ $1700 ਵਿੱਚ ਪਈ। ਰਸਤੇ ਵਿੱਚ 2 ਸਟੋਪਓਵਰ ਸਨ ਤੇ ਪਹਿਲੇ ਸਟੋਪ ਓਵਰ 'ਤੇ ਉਸਨੂੰ ਸਮਾਨ ਲੈਕੇ ਦੁਬਾਰਾ ਜਮਾਂ ਕਰਵਾਉਣਾ ਪੈਣਾ ਸੀ।
ਇੱਥੇ ਸਟੀਫਨੀ ਤੋਂ ਅਨਜਾਣੇ ਵਿੱਚ ਬਹੁਤ ਵੱਡੀ ਗਲਤੀ ਹੋ ਗਈ। ਕਿਉਂਕਿ ਸਮਾਨ ਲੈਕੇ ਦੁਬਾਰਾ ਜਮਾਂ ਕਰਵਾਉਣ ਦਾ ਮਤਲਬ ਸੀ ਉਹ ਇੱਕ ਨਵੇਂ ਦੇਸ਼ ਵਿੱਚ ਐਂਟਰੀ ਕਰ ਰਹੀ ਹੈ, ਹਾਲਾਂਕਿ ਆਸਟ੍ਰੇਲੀਆ ਦੇ ਆਮ ਪਾਸਪੋਰਟ 'ਤੇ ਤਾਂ ਉਹ ਇਸ ਦੇਸ਼ ਵਿੱਚ ਜਾ ਸਕਦੀ ਸੀ, ਪਰ ਐਮਰਜੈਂਸੀ ਪਾਸਪੋਰਟ ਜਿਸ ਕੋਲ ਹੁੰਦਾ ਹੈ, ਉਹ ਬਹੁਤ ਸੀਮਿਤ ਦੇਸ਼ਾਂ ਵਿੱਚ ਹੀ ਯਾਤਰਾ ਕਰ ਸਕਦਾ ਹੈ। ਇਸ ਕਾਰਨ ਸਟੀਫਨੀ ਨੂੰ ਜਹਾਜ ਨਹੀਂ ਚੜਣ ਦਿੱਤਾ ਗਿਆ ਤੇ ਉਸਦੀ ਟਿਕਟ ਦੁਬਾਰਾ ਤੋਂ ਖਰਾਬ ਹੋ ਗਈ ਤੇ ਉਸਨੂੰ ਫਿਰ ਤੋਂ ਹਜਾਰਾਂ ਡਾਲਰ ਖਰਚਕੇ ਮੈਲਬੋਰਨ ਦੀ ਸਿੱਧੀ ਟਿਕਟ ਲੈਣੀ ਪਈ। ਹੁਣ ਸਟੀਫਨੀ ਨੇ ਇੱਕ ਟਿਕਟੋਕ ਵੀਡੀਓ ਬਣਾਕੇ ਸਾਰਿਆਂ ਨੂੰ ਇਸ ਬਾਰੇ ਸੂਚਿਤ ਕਰਨ ਦੀ ਸੋਚੀ ਹੈ, ਤਾਂ ਜੋ ਕਿਸੇ ਤੋਂ ਵੀ ਅਨਜਾਣੇ ਵਿੱਚ ਵੀ ਇਨੀਂ ਮਹਿੰਗੀ ਗਲਤੀ ਨਾ ਹੋਏ।

ADVERTISEMENT
NZ Punjabi News Matrimonials