ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਵਿੱਚ ਹੋਣ ਜਾ ਰਹੀ ਹਥਿਆਰਾਂ ਦੀ ਇੱਕ ਵਿਸ਼ਾਲ ਪ੍ਰਦਰਸ਼ਨੀ ਨੂੰ ਰੋਕਣ ਲਈ ਐਂਟੀਵਾਰ ਪੀਪਲ ਗਰੁੱਪ ਵਲੋਂ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਵਿੱਚ 25,000 ਦੇ ਕਰੀਬ ਲੋਕ ਹਿੱਸਾ ਲੈਣਗੇ ਤੇ ਮੈਲਬੋਰਨ ਸ਼ਹਿਰ ਦੇ ਇਤਿਹਾਸ ਦੀ ਇਹ ਸਭ ਤੋਂ ਵੱਡੀ ਰੋਸ ਪ੍ਰਦਰਸ਼ਨ ਹੋਏਗਾ। ਪਰ ਇਹ ਲੋਕ ਪ੍ਰਦਰਸ਼ਨੀ ਵਾਲੀ ਥਾਂ ਪੁੱਜਕੇ ਕੋਈ ਨੁਕਸਾਨ ਜਾਂ ਕੋਈ ਹੋਰ ਘਟਨਾ ਨੂੰ ਅੰਜਾਮ ਨਾ ਦੇਣ ਲਈ ਇਸ ਲਈ ਮੈਲਬੋਰਨ ਪੁੋਲਸ ਨੇ ਪ੍ਰਦਰਸ਼ਨੀ ਵਾਲੀ ਥਾਂ ਨੂੰ ਸਟੀਲ ਦੀ ਵਾੜ ਨਾਲ ਚਾਰੇ ਪਾਸਿਓਂ ਕਵਰ ਕਰ ਦਿੱਤਾ ਹੈ। ਇਹ ਪ੍ਰਦਰਸ਼ਨੀ ਮੈਲਬੋਰਨ ਐਗਜੀਬੀਸ਼ਨ ਐਂਡ ਕਨਵੈਂਸ਼ਨ ਸੈਂਟਰ ਵਿਖੇ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਬੀਤੇ ਦਿਨੀਂ ਵੀ ਸਰਕਾਰ ਤੱਕ ਆਪਣਾ ਸੰਦੇਸ਼ ਪਹੁੰਚਾਉਣ ਲਈ ਮੈਲਬੋਰਨ ਦਾ ਇੱਕ ਅਹਿਮ ਮੁੱਖ ਮਾਰਗ ਬੰਦ ਕਰ ਦਿੱਤਾ ਸੀ, ਜੋ ਬੁੱਧਵਾਰ ਤੱਕ ਬੰਦ ਰਹੇਗਾ। ਪ੍ਰਦਰਸ਼ਨਕਾਰੀ ਚਾਹੁੰਦੇ ਹਨ ਕਿ ਆਸਟ੍ਰੇਲੀਆ ਸਰਕਾਰ ਹਥਿਆਰਾਂ 'ਤੇ ਨਿਵੇਸ਼ ਕਰਨ 'ਤੇ ਰੋਕ ਲਗਾਏ।