ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਲੋਂ ਆਪਣੇ ਬਾਰਡਰ ਪੂਰੀ ਤਰ੍ਹਾਂ ਖੋਲੇ ਜਾਣ ਤੋਂ ਬਾਅਦ ਯਾਤਰੀਆਂ ਦੀ ਜੋ ਤਾਦਾਤ ਆਸਟ੍ਰੇਲੀਆ ਪੁੱਜ ਰਹੀ ਹੈ, ਉਸਨੇ ਬੀਤੇ 2 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ।
ਆਸਟ੍ਰੇਲੀਅਨ ਟੂਰਿਜਮ ਐਕਸਪੋਰਟ ਕਾਉਂਸਲ ਦੇ ਮੈਨੇਜਿੰਗ ਡਾਇਰੈਕਟਰ ਪੀਟਰ ਸ਼ੇਲੀ ਨੇ ਇਸ ਸਬੰਧੀ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਕੋਰੋਨਾ ਦਾ ਅਨਿਸ਼ਚਿਤਤਾਵਾਂ ਭਰਿਆ ਮਾਹੌਲ ਖਤਮ ਹੋਇਆ ਹੈ।
ਆਸਟ੍ਰੇਲੀਅਨ ਬਿਊਰੋ ਆਫ ਸਟੇਟੇਸਟਿਕਸ ਦੇ ਆਂਕੜੇ ਦੱਸਦੇ ਹਨ ਕਿ ਮਾਰਚ 2020 ਵਿੱਚ ਬਾਰਡਰ ਬੰਦ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰ ਯਾਤਰੀਆਂ ਦੀ ਗਿਣਤੀ ਨੇ 647,000 ਦਾ ਆਂਕੜਾ ਪਾਰ ਕੀਤਾ ਹੈ।