ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਐਨਰਜੀ ਮਨਿਸਟਰ ਕ੍ਰਿਸ ਬੋਵੇਨ ਨੇ ਨਿਊ ਸਾਊਥ ਵੇਲਜ਼ ਦੇ 80 ਲੱਖ ਰਿਹਾਇਸ਼ੀਆਂ ਨੂੰ ਬੇਨਤੀ ਕੀਤੀ ਹੈ ਕਿ ਬਿਜਲੀ ਦੀ ਪੈਦਾ ਹੋਈ ਭਾਰੀ ਕਿੱਲਤ ਕਾਰਨ ਬਿਜਲੀ ਉਪਕਰਨਾਂ ਦੀ ਵਰਤੋਂ ਸ਼ਾਮ 6 ਵਜੇ ਤੋਂ 8 ਵਜੇ ਤੱਕ ਘੱਟੋ-ਘੱਟ ਕੀਤੀ ਜਾਏ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਹੀ ਬਲੈਕਆਉਟ ਦੀ ਸਥਿਤੀ ਤੋਂ ਬਚਿਆ ਜਾ ਸਕਦਾ ਹੈ।
ਦਰਅਸਲ ਆਸਟ੍ਰੇਲੀਆ ਦੀ ਮੁੱਖ ਹੋਲਸੇਲ ਇਲੈਕਟ੍ਰਿਸਿਟੀ ਮਾਰਕੀਟ ਨੂੰ ਲਗਾਤਾਰ ਵੱਧਦੇ ਰੇਟਾਂ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਕਾਰਨ ਇਹ ਸੰਕਟ ਪੈਦਾ ਹੋਇਆ ਹੈ।
ਇਸੇ ਲਈ ਨਿਊ ਸਾਊਥ ਵੇਲਜ਼ ਦੇ ਰਿਹਾਇਸ਼ੀਆਂ ਨੂੰ ਵੱਧ ਤੋਂ ਵੱਧ ਬਿਜਲੀ ਬਚਾਉਣ ਲਈ ਕਿਹਾ ਗਿਆ ਹੈ।
ਦੱਸਦੀਏ ਕਿ ਆਸਟ੍ਰੇਲੀਆ ਦਾ ਬਿਜਲੀ ਉਤਪਾਦਨ ਸ਼ੁਰੂ ਤੋਂ ਹੀ ਸੁਆਲਾਂ ਦੇ ਘੇਰੇ ਵਿੱਚ ਰਿਹਾ ਹੈ, ਅਜਿਹਾ ਇਸ ਲਈ ਕਿਉਂਕਿ ਅਜੇ ਵੀ ਆਸਟ੍ਰੇਲੀਆ ਦੀ ਇੱਕ ਤਿਹਾਈ ਬਿਜਲੀ ਕੋਲੇ ਤੋਂ ਪੈਦਾ ਕੀਤੀ ਜਾ ਰਹੀ ਹੈ ਤੇ ਸਮੇਂ ਦੀਆਂ ਸਰਕਾਰਾਂ ਨੂੰ ਸੋਲਰ ਪਾਵਰ ਜਿਹੇ ਉਰਜਾ ਪੈਦਾ ਕਰਨ ਵਾਲੇ ਸਰੋਤਾਂ ਦੀ ਵਰਤੋਂ ਨਾ ਵਧਾਉਣ ਦੇ ਚਲਦਿਆਂ ਅਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।