Tuesday, 27 February 2024
03 July 2022 Australia

ਆਸਟ੍ਰੇਲੀਆ ਭਿਆਨਕ ਹੜ੍ਹਾਂ ਦੀ ਮਾਰ ਹੇਠ, ਨਿਊਜੀਲੈਂਡ ਵਿੱਚ ਵੀ ਹੋ ਸਕਦੀ ਭਾਰੀ ਬਾਰਿਸ਼

ਆਸਟ੍ਰੇਲੀਆ ਭਿਆਨਕ ਹੜ੍ਹਾਂ ਦੀ ਮਾਰ ਹੇਠ, ਨਿਊਜੀਲੈਂਡ ਵਿੱਚ ਵੀ ਹੋ ਸਕਦੀ ਭਾਰੀ ਬਾਰਿਸ਼ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊ ਸਾਊਥ ਵੇਲਜ਼ ਵਿੱਚ ਇਸ ਵੇਲੇ ਹਾਲਾਤ ਭਿਆਨਕ ਹੜ੍ਹਾਂ ਵਾਲੇ ਬਣੇ ਹੋਏ ਹਨ ਤੇ ਅਜੇ ਵੀ ਕਾਫੀ ਭਾਰੀ ਬਾਰਿਸ਼ ਹੋ ਰਹੀ ਹੈ। ਭਾਂਵੇ ਇਸ ਵੇਲੇ ਨਿਊਜੀਲੈਂਡ ਵਿੱਚ ਮੌਸਮ ਸਾਫ ਹੈ, ਪਰ ਅਜਿਹਾ ਖਰਾਬ ਮੌਸਮ ਨਿਊਜੀਲੈਂਡ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ।
ਸਿਡਨੀ ਤੇ ਇਸਦੇ ਆਲੇ-ਦੁਆਲੇ ਦੇ ਇਲਾਕੇ ਇਸ ਵੇਲੇ 'ਫਲਡ ਵਾਚ' ਅਧੀਨ ਹਨ। ਉੱਥੇ ਆਉਂਦੇ 5-7 ਦਿਨ ਭਾਰੀ ਬਾਰਿਸ਼ ਹੋਣ ਦੇ ਆਸਾਰ ਹਨ। ਬਾਰਿਸ਼ ਇਨੀਂ ਜਿਆਦਾ ਹੋਏਗੀ ਕਿ ਸਿਡਨੀ ਦੇ ਵਾਰਾਗਾਂਬਾ ਡੈਮ ਵਿੱਚ ਪਾਣੀ ਓਵਰਫਲੋਅ ਹੋਣ ਦੇ ਆਸਾਰ ਹਨ।
ਸਕਾਈ ਨਿਊਜ ਅਨੁਸਾਰ ਇਸ ਭਾਰੀ ਬਾਰਿਸ਼ ਕਾਰਨ ਆਉਣ ਵਾਲੇ ਹੜ੍ਹ ਮਾਰਚ ਦੇ ਹੜ੍ਹਾਂ ਤੋਂ ਵੀ ਭਿਆਨਕ ਹੋਣਗੇ ਤੇ ਨੈਸ਼ਨਲ ਪੱਧਰ ਦੇ ਸਭ ਤੋਂ ਬੁਰੇ ਹੜ੍ਹਾਂ ਵਿੱਚ ਗਿਣੇ ਜਾਣਗੇ। ਇਸ ਦੌਰਾਨ 500 ਐਮਐਮ ਤੱਕ ਬਾਰਿਸ਼ ਹੋ ਸਕਦੀ ਹੈ।

ADVERTISEMENT
NZ Punjabi News Matrimonials