Tuesday, 27 February 2024
04 July 2022 Australia

ਹੁਣ ਆਸਟ੍ਰੇਲੀਆ ਆਉਣ ਵਾਲੇ ਯਾਤਰੀਆਂ ਨੂੰ ਵੈਕਸੀਨੇਸ਼ਨ ਦੀ ਨਹੀਂ ਰਹੀ ਜਰੂਰਤ

ਹੁਣ ਆਸਟ੍ਰੇਲੀਆ ਆਉਣ ਵਾਲੇ ਯਾਤਰੀਆਂ ਨੂੰ ਵੈਕਸੀਨੇਸ਼ਨ ਦੀ ਨਹੀਂ ਰਹੀ ਜਰੂਰਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਨੇ ਵਿਦੇਸ਼ਾਂ ਤੋਂ ਆਸਟ੍ਰੇਲੀਆ ਪੁੱਜਣ ਵਾਲੇ ਯਾਤਰੀਆਂ ਲਈ ਵੈਕਸੀਨੇਸ਼ਨ ਦੀ ਜਰੂਰਤ ਨੂੰ ਖਤਮ ਕਰ ਦਿੱਤਾ ਹੈ। ਦ ਆਸਟ੍ਰੇਲੀਅਨ ਡਿਪਾਰਟਮੈਂਟ ਆਫ ਹੈਲਥ ਐਂਡ ਏਜਡ ਕੇਅਰ ਨੇ ਇਸ ਗੱਲ ਦੀ ਜਾਣਕਾਰੀ ਬੀਤੇ ਦਿਨੀਂ ਦਿੱਤੀ ਤੇ ਦੱਸਿਆ ਕਿ ਬੁੱਧਵਾਰ ਤੋਂ ਕੋਈ ਵੀ ਵਿਦੇਸ਼ੀ ਬਿਨ੍ਹਾਂ ਵੈਕਸੀਨੇਸ਼ਨ ਲਗਵਾਏ ਆਸਟ੍ਰੇਲੀਆ ਦਾਖਿਲ ਹੋ ਸਕਦਾ ਹੈ।

ਦੱਸਦੀਏ ਕਿ ਪਹਿਲਾਂ ਸਿਰਫ ਆਸਟ੍ਰੇਲੀਆ ਵਾਸੀਆਂ ਤੇ ਕੁਝ ਖਾਸ ਵੀਜਾ ਧਾਰਕਾਂ ਨੂੰ ਹੀ ਇਹ ਹੱਕ ਹਾਸਿਲ ਸੀ। ਨਿਊਜੀਲੈਂਡ ਸਰਕਾਰ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਸ 'ਤੇ ਸਾਫ ਕਰ ਦਿੱਤਾ ਹੈ ਕਿ ਨਿਊਜੀਲੈਂਡ ਅਜੇ ਅਜਿਹਾ ਕੋਈ ਵੀ ਫੈਸਲਾ ਅਮਲ ਵਿੱਚ ਨਹੀਂ ਲਿਆਏਗਾ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਸ ਗੱਲ ਦੀ ਜਾਣਕਾਰੀ ਮੈਲਬੋਰਨ ਵਿੱਚ ਦਿੱਤੀ, ਜਿੱਥੇ ਉਹ 5 ਦਿਨਾਂ ਦੇ ਆਸਟ੍ਰੇਲੀਆਨ ਟਰੇਡ ਮਿਸ਼ਨ ਵਿੱਚ ਹਿੱਸਾ ਲੈਣ ਗਏ ਹੋਏ ਹਨ।

ADVERTISEMENT
NZ Punjabi News Matrimonials