ਆਕਲੈਂਡ (ਹਰਪ੍ਰੀਤ ਸਿੰਘ) - 18 ਮਹੀਨੇ ਚੱਲੀ ਲੰਬੀ ਗੱਲਬਾਤ ਤੋਂ ਬਾਅਦ ਡੇਵਨਪੋਰਟ ਫੇਰੀਜ਼ ਨੂੰ ਆਕਲੈਂਡ ਟ੍ਰਾਂਸਪੋਰਟ ਦੀਆਂ ਸੇਵਾਵਾਂ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਲੈ ਲਿਆ ਗਿਆ ਹੈ। ਸੇਵਾਵਾਂ ਲਈ ਕਿਰਾਏ ਅਜੇ ਪੁਰਾਣੇ ਵਾਲੇ ਹੀ ਅਮਲ ਵਿੱਚ ਰਹਿਣਗੇ। ਅੱਜ ਇਸ ਸਬੰਧੀ ਐਗਰੀਮੈਂਟ ਸਾਈਨ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਡੇਵਨਪੋਰਟ ਫੇਰੀਜ਼ ਜੋ ਕਿ ਫੁਲਰ360 ਦੇ ਨਾਮ ਨਾਲ ਸੇਵਾਵਾਂ ਪ੍ਰਦਾਨ ਕਰ ਰਹੀਆਂ ਸ, ਉਹ ਏ ਟੀ ਫੇਰੀਜ਼ ਸੇਵਾਵਾਂ ਤਹਿਤ ਚਲਾਈਆਂ ਜਾਣਗੀਆਂ। ਇਸ ਦਾ ਫਾਇਦਾ ਆਮ ਆਕਲੈਂਡ ਵਾਸੀਆਂ ਨੂੰ ਜਿਆਦਾ ਹੋਏਗਾ, ਕਿਉਂਕਿ ਆਮ ਲੋਕਾਂ ਆਵਾਜਾਈ ਵਾਸਤੇ ਟਾਈਮ ਟੇਬਲ ਹੋਰ ਲਚਕੀਲਾ ਹੋ ਜਾਏਗਾ।