Tuesday, 27 February 2024
08 September 2022 Australia

‘ਸਕਿਓਰਟੀ ਬਰੀਚ’ ਦੇ ਕਾਰਨ ਅੱਧ ਰਸਤਿਓਂ ਵਾਪਿਸ ਮੋੜਿਆ ਗਿਆ ਕਵਾਂਟਸ ਏਅਰਲਾਈਨ ਦਾ ਜਹਾਜ

‘ਸਕਿਓਰਟੀ ਬਰੀਚ’ ਦੇ ਕਾਰਨ ਅੱਧ ਰਸਤਿਓਂ ਵਾਪਿਸ ਮੋੜਿਆ ਗਿਆ ਕਵਾਂਟਸ ਏਅਰਲਾਈਨ ਦਾ ਜਹਾਜ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਿਡਨੀ ਤੋਂ ਮੈਲਬੋਰਨ ਜਾ ਰਹੇ ਜਹਾਜ ਨੂੰ ਇਸ ਲਈ ਅੱਧ ਰਸਤਿਓਂ ਵਾਪਿਸ ਸਿਡਨੀ ਮੋੜਣਾ ਪਿਆ, ਕਿਉਂਕਿ ਸਕਿਓਰਟੀ ਸਕਰੀਨਿੰਗ ਨੂੰ ਲੈਕੇ ਵੱਡੇ ਪੱਧਰ ਦੀ ਅਣਦੇਖੀ ਸਾਹਮਣੇ ਆਈ। ਜਹਾਜ ਵਿੱਚ ਮੌਜੂਦ ਇਸ ਕਾਰਨ 200+ ਯਾਤਰੀਆਂ ਨੂੰ ਖੱਜਲ ਹੋਣਾ ਪਿਆ ਤੇ ਇਨ੍ਹਾਂ ਸਾਰੇ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਉਤਾਰਣ ਮਗਰੋਂ ਫੈਡਰਲ ਪੁਲਿਸ ਦੀ ਨਿਗਰਾਨੀ ਹੇਠ ਸਕਰੀਨਿੰਗ ਲਈ ਲੈ ਕੇ ਜਾਇਆ ਗਿਆ। ਇਸ ਮੌਕੇ ਕਿਸੇ ਸ਼ੱਕੀ ਯਾਤਰੀ ਦੀ ਗ੍ਰਿਫਤਾਰੀ ਹੋਈ ਜਾਂ ਨਹੀਂ ਇਸ ਬਾਰੇ ਅਜੇ ਕੁਝ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਇਹ ਬਰੀਚ ਗੰਭੀਰ ਪੱਧਰ ਦਾ ਸੀ, ਜਿਸ ਕਾਰਨ ਜਹਾਜ ਨੂੰ ਵਾਪਿਸ ਸਿਡਨੀ ਭੇਜਿਆ ਗਿਆ। ਜਹਾਜ ਵਿੱਚ ਮੌਜੂਦ ਫਲਾਈਟ ਅਟੈਂਡੈਂਟ ਅਨੁਸਾਰ ਅਜਿਹੀ ਘਟਨਾ ਉਸਨੇ 20 ਸਾਲ ਦੀ ਨੌਕਰੀ ਵਿੱਚ ਕਦੇ ਵੀ ਹੁੰਦੀ ਨਹੀਂ ਦੇਖੀ।

ADVERTISEMENT
NZ Punjabi News Matrimonials