ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਮੈਲਬੋਰਨ ਤੋਂ ਇੱਕ ਬਹੁਤ ਹੀ ਮੰਦਭਾਗਾ ਹਾਦਸਾ ਵਾਪਰਨ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇੱਕ ਬੱਸ ਜੋ ਕਿ ਮੈਲਬੋਰਨ ਏਅਪੋਰਟ ਜਾ ਰਹੀ ਸੀ, ਉਸਦਾ ਇੱਕ ਸਾਹਮਣੇ ਆਉਂਦੇ ਟਰੱਕ ਨਾਲ ਹਾਦਸਾ ਹੋ ਗਿਆ। ਜਿਸ ਦਾ ਇਮਪੈਕਟ ਇਨ੍ਹਾਂ ਭਿਆਨਕ ਸੀ ਕਿ ਬੱਸ ਸੜਕ ਤੋਂ ਲੱਥ ਕੇ ਕਿਨਾਰੇ ਹੁੰਦੀ ਹੋਈ ਖਾਈ ਵਿੱਚ ਜਾ ਪਲਟੀ। ਇਸ ਕਾਰਨ 27 ਵਿਦਿਆਰਥੀਆਂ ਨੂੰ ਹਸਪਤਾਲ ਭਰਤੀ ਕਰਵਾਏ ਜਾਣ ਦੀ ਖਬਰ ਹੈ। ਇੱਕ ਵਿਦਿਆਰਥੀ ਨੂੰ ਹੈਲੀਕਾਪਟਰ ਰਾਂਹੀ ਹਸਪਤਾਲ ਭੇਜਿਆ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਵਿਦਿਆਰਥੀ ਅਮਰੀਕਾ ਦੇ ਨਾਸਾ ਵਿੱਚ ਇੱਕ ਵਿਸ਼ੇਸ਼ ਟਰਿੱਪ ਲਈ ਜਾ ਰਹੇ ਸਨ। ਹਾਦਸਾਗ੍ਰਸਤ ਬੱਸ ਦੇ ਵਿੱਚੋਂ ਵਿਦਿਆਰਥੀਆਂ ਦੇ ਬੈਗ ਤੇ ਸਮਾਨ ਬੱਸ ਤੋਂ ਬਾਹਰ ਖਿੱਲਰਿਆ ਪਿਆ ਦੇਖਿਆ ਜਾ ਸਕਦਾ ਹੈ।