Tuesday, 27 February 2024
03 October 2022 Australia

ਵੀਜ਼ਿਆਂ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ - ਇੰਮੀਗ੍ਰੇਸ਼ਨ ਮੰਤਰੀ

ਵੀਜ਼ਿਆਂ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ - ਇੰਮੀਗ੍ਰੇਸ਼ਨ ਮੰਤਰੀ - NZ Punjabi News

ਮੈਲਬੌਰਨ : 3 ਅਕਤੂਬਰ ( ਸੁਖਜੀਤ ਸਿੰਘ ਔਲਖ ) ਬੀਤੇ ਦਿਨੀਂ ਆਸਟਰੇਲੀਆ ਦੇ ਇੰਮੀਗ੍ਰੇਸ਼ਨ , ਸਿਟੀਜ਼ਨਸ਼ਿਪ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਮਾਨਯੋਗ ਮੰਤਰੀ ਐਂਡਰਿਊ ਗਾਈਲਸ ਅਤੇ ਵਿਕਟੋਰੀਆ ਦੇ ਊਰਜਾ, ਵਾਤਾਵਰਣ ਅਤੇ ਸੋਲਰ ਹੋਮਜ਼ ਦੇ ਮਾਨਯੋਗ ਮੰਤਰੀ ਲਿੱਲੀ ਡੀ ' ਅੰਬਰੋਸੀਓ ਨਾਲ ਪੰਜਾਬੀ ਭਾਈਚਾਰੇ ਤੋਂ ਟਰਬਨਸ ਫਾਰ ਆਸਟਰੇਲੀਆ ਸੰਸਥਾ ਵੱਲੋਂ ਅਮਰ ਸਿੰਘ, ਸਾਬੀ ਸਿੰਘ, ਲੱਵ ਖੱਖ ਅਤੇ ਹੋਰ ਨੁਮਾਇੰਦਿਆਂ ਨੇ ਜਸਵਿੰਦਰ ਸਿੱਧੂ ਦੇ ਯਤਨਾਂ ਨਾਲ ਇੱਕ ਖਾਸ ਮੁਲਾਕਾਤ ਏਥੇ ਦੇ ਇਤਿਹਾਸਕ ਫਾਰਮ ਵਿਗਨੋ ਵਿਖੇ ਆਯੋਜਿਤ ਕੀਤੀ ਗਈ । ਦੋਵਾਂ ਮੰਤਰੀਆਂ ਨਾਲ ਡੂੰਘਾਈ ਵਿੱਚ ਕਈ ਖਾਸ ਮੁੱਦਿਆਂ ਤੇ ਗੱਲਬਾਤ ਦੌਰਾਨ ਖਾਸ ਤੌਰ ਤੇ ਵੀਜ਼ਿਆਂ ਵਿੱਚ ਲੰਬੀ ਦੇਰੀ, ਮਾਪਿਆਂ ਦੇ ਵੀਜ਼ਿਆਂ ਦੇ ਮੁੱਦੇ ਅਤੇ ਇਮੀਗ੍ਰੇਸ਼ਨ ਨਾਲ ਨਜਿੱਠਣ ਦੀ ਮੁਸ਼ਕਲ ਪ੍ਰਕਿਰਿਆ ਦੇ ਮੁੱਦੇ ਵਿਚਾਰੇ ਗਏ । ਮੰਤਰੀ ਐਂਡ੍ਰਿਊ ਜਾਈਲਸ ਨੇ ਮੰਨਿਆ ਹੈ ਕਿ ਆਸਟਰੇਲੀਅਨ ਵੀਜ਼ਾ ਪ੍ਰਣਾਲੀ ਉਸ ਤਰ੍ਹਾਂ ਕੰਮ ਨਹੀਂ ਕਰ ਰਹੀ ਹੈ ਜਿਵੇਂ ਉਨ੍ਹਾਂ ਦੀ ਸਰਕਾਰ ਉਮੀਦ ਕਰ ਰਹੀ ਸੀਂ । ਕੋਵਿਡ ਦੌਰਾਨ ਭਾਰਤ ਵਿੱਚ ਫਸੇ ਅਸਥਾਈ ਵੀਜ਼ਾ ਹੋਲਡਰ ਤੇ ਖਾਸ ਧਿਆਨ ਦੇਣ ਦੀ ਮੰਗ ਵੀ ਵਫ਼ਦ ਨੇ ਕੀਤੀ ।
ਅਸਵੀਕਾਰਨਯੋਗ ਦੇਰੀ ਉਤੇ ਟਿੱਪਣੀ ਕਰਦੇ ਹੋਏ ਮਾਨਯੋਗ ਮੰਤਰੀ ਨੇ ਆਸਟ੍ਰੇਲੀਆਈ ਇਮੀਗ੍ਰੇਸ਼ਨ ਦੀ ਕੈਨੇਡਾ ਨਾਲ ਤੁਲਨਾ ਵੀ ਕੀਤੀ । ਉਨ੍ਹਾਂ ਦੱਸਿਆ ਕਿ ਪਿਛਲੇ ਨੌਂ ਸਾਲਾਂ ਦੌਰਾਨ ਵਿਭਾਗ ਨੇ ਵੱਡੀ ਗਿਣਤੀ ਵਿੱਚ ਆਪਣਾ ਸਟਾਫ ਗੁਆ ਦਿੱਤਾ ਹੈ ਅਤੇ ਵੀਜ਼ਾ ਅਰਜ਼ੀਆਂ ਵਿੱਚ ਕਾਫੀ ਵਾਧਾ ਹੋਇਆ ਹੈ । ਹਾਲਾਂਕਿ ਉਹ ਸਿਸਟਮ ਵਿੱਚ ਸੁਧਾਰ ਕਰਨ ਅਤੇ ਵੀਜ਼ਾ ਪ੍ਰੋਸੈਸਿੰਗ ਵਿੱਚ ਕਈ ਬਦਲਾਅ ਲਿਆਉਣ ਲਈ ਵਚਨਬੱਧ ਹਨ । ਉਹਨਾਂ ਨੇ ਪੁਰਾਣੀ ਸਰਕਾਰ ਤੇ ਟਿੱਪਣੀ ਕਰਦੇ ਇਹ ਵੀ ਸਾਂਝਾ ਕੀਤਾ ਕਿ ਸਾਨੂੰ ਵੀਜ਼ਾ ਬਿਨੈਕਾਰਾਂ ਨੂੰ ਜਵਾਬ ਦੇਣ ਦੀ ਲੋੜ ਹੈ, ਇਹ ਹਾਂ ਜਾਂ ਨਾਂਹ ਵਿੱਚ ਹੋ ਸਕਦਾ ਹੈ। ਪਰ ਹਫ਼ਤਿਆਂ ਅਤੇ ਮਹੀਨਿਆਂ ਦੀ ਦੇਰੀ ਅਸਵੀਕਾਰਨਯੋਗ ਹੈ ।
ਵਾਤਾਵਰਣ ਸਬੰਧੀ ਗੱਲ ਕਰਦੇ ਹੋਏ ਮਾਨਯੋਗ ਮੰਤਰੀ ਲਿੱਲੀ ਡੀ ' ਅੰਬਰੋਸੀਓ ਨੇ ਕਿਹਾ ਕੀ ਉਸਦੇ ਕਾਰਜਕਲ ਦੌਰਾਨ ਕਲਾਈਮੇਟ ਚੇਂਜ ਐਕਟ ਨੂੰ ਵਿਕਟੋਰੀਆ ਨੇ ਪਾਸ ਕੀਤਾ ਅਤੇ ਵਿਕਟੋਰੀਆਂ 2050 ਤੱਕ ਸ਼ੁੱਧ ਜ਼ੀਰੋ ਨਿਕਾਸੀ ਲਈ ਪੈਰਿਸ ਸਮਝੌਤੇ ਦੇ ਅਨੁਸਾਰ ਕਾਨੂੰਨ ਬਣਾਉਣ ਵਾਲਾ ਪਹਿਲਾ ਆਸਟਰੇਲੀਆਈ ਰਾਜ ਬਣ ਗਿਆ।
ਮਿਲਣ ਗਏ ਵਫਦ ਨੇ ਕਿਹਾ ਹੈ ਕੀ ਮਾਨਯੋਗ ਮੰਤਰੀ ਦੀ ਅਗਵਾਈ ਵਿੱਚ ਇਮੀਗ੍ਰੇਸ਼ਨ ਵਿਭਾਗ ਵਿੱਚ ਵੱਡੀਆਂ ਤਬਦੀਲੀਆਂ ਦੇਖਣ ਦੀ ਉਮੀਦ ਕਰਦੇ ਹਾਂ ਅਤੇ ਭਵਿੱਖ ਵਿੱਚ ਅਜਿਹੇ ਫੋਰਮਾਂ 'ਤੇ ਭਾਈਚਾਰੇ ਦੇ ਮੁੱਦੇ ਉਠਾਉਂਦੇ ਰਹਾਂਗੇ । ਭਾਈਚਾਰੇ ਦੇ ਅਹਿਮ ਮੁੱਦਿਆਂ ਨੂੰ ਉਠਾਉਣ ਲਈ ਜਸਵਿੰਦਰ ਸਿੱਧੂ , ਅਮਰ ਸਿੰਘ , ਸਾਬੀ ਸਿੰਘ ਅਤੇ ਲਵ ਖੱਖ ਦਾ ਧੰਨਵਾਦ ਕੀਤਾ ।

ADVERTISEMENT
NZ Punjabi News Matrimonials