ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਇਸ ਵੇਲੇ 3 ਸਟੇਟਾਂ 'ਫਲੱਡ ਵਾਚ' ਅਧੀਨ ਹਨ ਤੇ 57 ਚੇਤਾਵਨੀਆਂ ਇੱਕਲੇ ਨਿਊ ਸਾਊਥ ਵੇਲਜ਼ ਲਈ ਅਮਲ ਵਿੱਚ ਹਨ। ਮੌਸਮ ਨੂੰ ਲੈਕੇ ਹਾਲਾਤ ਇਸ ਵੇਲੇ ਆਸਟ੍ਰੇਲੀਆ ਦੇ ਕਈ ਇਲਾਕਿਆਂ ਵਿੱਚ ਬਹੁਤ ਗੰਭੀਰ ਹਨ ਤੇ ਇਸ ਕਾਰਨ ਲੱਖਾਂ ਆਸਟ੍ਰੇਲੀਆ ਵਾਸੀ ਪ੍ਰਭਾਵਿਤ ਹੋ ਰਹੇ ਹਨ। ਇਨ੍ਹਾਂ ਸਟੇਟਾਂ ਦੇ ਲੱਖਾਂ ਰਿਹਾਇਸ਼ੀਆਂ ਨੂੰ ਘਰਾਂ ਵਿੱਚ ਰਹਿਣ ਦੇ ਹੀ ਦਿਸ਼ਾ ਨਿਰਦੇਸ਼ ਹਨ।
ਸਿਡਨੀ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਹੋਈ 91 ਐਮ ਐਮ ਬਾਰਿਸ਼ ਤੋਂ ਬਾਅਦ ਇਹ ਸਾਲ ਸਭ ਤੋਂ ਜਿਆਦਾ ਬਾਰਿਸ਼ ਵਾਲਾ ਐਲਾਨਿਆ ਜਾ ਚੁੱਕਾ ਹੈ।
ਅੱਜ ਦੱਖਣੀ-ਪੂਰਬੀ ਕੁਈਨਜ਼ਲੈਂਡ ਤੇ ਵਿਕਟੋਰੀਆ ਵਿੱਚ ਤੂਫਾਨੀ ਮੌਸਮ ਦੀ ਚੇਤਾਵਨੀ ਅਮਲ ਵਿੱਚ ਹੈ ਤੇ ਪੂਰੀ ਸੰਭਾਵਨਾ ਹੈ ਕਿ ਸ਼ਾਮ ਤੱਕ ਇਹ ਇਲਾਕੇ ਹੜ੍ਹਾਂ ਨਾਲ ਪ੍ਰਭਾਵਿਤ ਹੋਣ।
ਨਿਊਸਾਊਥ ਵੇਲਜ਼ ਵਿੱਚ ਵੀ ਅੱਜ ਸ਼ਾਮ ਤੋਂ ਬਾਅਦ ਭਾਰੀ ਬਾਰਿਸ਼ ਦੀ ਚੇਤਾਵਨੀ ਅਮਲ ਵਿੱਚ ਹੈ, ਜਿਸ ਕਾਰਨ ਹੜ੍ਹਾਂ ਦਾ ਆਉਣਾ ਤੈਅ ਹੈ।