ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਸਟ੍ਰੇਲੀਆ ਦੇ ਲੱਖਾਂ ਵਸਨੀਕ ਇਸ ਵੇਲੇ ਭਿਆਨਕ ਦਰਜੇ ਦੇ ਖਰਾਬ ਮੌਸਮ ਦੀ ਮਾਰ ਹੇਠ ਹਨ ਤੇ ਆਪਣੇ ਘਰ ਛੱਡ ਸੁਰੱਖਿਅਤ ਥਾਵਾਂ 'ਤੇ ਜਾ ਰਹੇ ਹਨ। ਲਗਾਤਾਰ ਦੂਜੇ ਦਿਨ ਵੀ ਤੂਫਾਨੀ ਮੌਸਮ ਦਾ ਕਹਿਰ ਜਾਰੀ ਹੈ। ਐਡੀਲੇਡ ਦੇ 35000 ਦੇ ਕਰੀਬ ਘਰ ਬਿਨ੍ਹਾਂ ਬਿਜਲੀ ਤੋਂ ਗੁਜਾਰਾ ਕਰ ਰਹੇ ਹਨ।
ਖਰਾਬ ਮੌਸਮ ਦੌਰਾਨ 100,000 ਤੋਂ ਵਧੇਰੇ ਵਾਰ ਅਸਮਾਨੀ ਬਿਜਲੀ ਡਿੱਗਣ ਤੇ 106 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਖਬਰ ਹੈ।
ਫੋਨ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਕਈ ਇਲਾਕਿਆਂ ਵਿੱਚ ਤਾਂ ਲੋਕ ਐਮਰਜੈਂਸੀ ਮੱਦਦ ਵੀ ਹਾਸਿਲ ਕਰਨ ਵਿੱਚ ਅਸਮਰਥ ਹਨ।
ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਲਈ ਵੀ ਭਾਰੀ ਬਾਰਿਸ਼ ਤੇ ਤੂਫਾਨੀ ਹਵਾਵਾਂ ਚੱਲਣ ਦੀਆਂ ਕਈ ਚੇਤਾਵਨੀਆਂ ਅਮਲ ਵਿੱਚ ਹਨ।