ਆਕਲੈਂਡ (ਹਰਪ੍ਰੀਤ ਸਿੰਘ) - ਵਿਦੇਸ਼ ਦੀ ਧਰਤੀ ਤੋਂ ਇੱਕ ਵਾਰ ਫਿਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਆਸਟ੍ਰੇਲੀਆ ਵਿੱਚ 2017 ਵਿੱਚ ਸਟੱਡੀ ਵੀਜਾ 'ਤੇ ਆਏ ਰੋਹਿਤ ਨਾਮ ਦੇ 27 ਸਾਲਾ ਨੌਜਵਾਨ ਦੀ ਮੰਦਭਾਗੇ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਹੈ।
ਜਾਣਕਾਰੀ ਮੁਤਾਬਕ ਰੋਹਿਤ ਦੀ ਗੱਡੀ ਬੇਕਾਬੂ ਹੁੰਦੀ ਹੋਈ ਦਰੱਖਤ ਨਾਲ ਸਿੱਧਾ ਜਾ ਟਕਰਾਈ ਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। ਰੋਹਿਤ ਪਰਿਵਾਰ ਵਿੱਚ ਇੱਕਲਾ ਕਮਾਉਣ ਵਾਲਾ ਸੀ ਤੇ ਇੰਡੀਆ ਰਹਿੰਦੀ ਆਪਣੀ ਮਾਂ ਦਾ ਨਾਲ ਉਸਦੀ ਕਾਫੀ ਗੂੜੀ ਸਾਂਝ ਸੀ, ਆਪਣੇ ਐਜੁਕੇਸ਼ਨ ਲੋਨ ਲਾਉਣ ਲਈ ਰੋਹਿਤ ਪੂਰੀ ਮਿਹਨਤ ਕਰ ਰਿਹਾ ਸੀ। ਹਾਦਸਾ 3 ਨਵੰਬਰ ਦੀ ਸਵੈਰ ਨੂੰ ਵਿਕਟੋਰੀਆ ਦੇ ਇੱਕ ਕਸਬੇ ਵਿੱਚ ਵਾਪਰਿਆ ਦੱਸਿਆ ਜਾ ਰਿਹਾ ਹੈ। ਰੋਹਿਤ ਭਾਰਤ ਵਿੱਚ ਆਂਧਰਾ ਪ੍ਰਦੇਸ਼ ਨਾਲ ਸਬੰਧਤ ਸੀ। ਰੋਹਿਤ ਸੁਭਾਅ ਦਾ ਕਾਫੀ ਮਿਲਣਸਾਰ ਸੀ।
ਦੱਸਦੀਏ ਕਿ ਬੀਤੇ ਕੁਝ ਸਮੇਂ ਤੋਂ ਬੇਕਾਬੂ ਰਫਤਾਰ, ਬੇਧਿਆਨੀ ਤੇ ਨਸ਼ਾ ਕਰਕੇ ਗੱਡੀ ਚਲਾਉਣ ਦੇ ਚਲਦਿਆਂ ਆਸਟ੍ਰੇਲੀਆ ਵਿੱਚ ਸੜਕੀ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਤੇ