ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਭਾਰਤ `ਚ ਕੰਮ ਕਰ ਰਹੇ ਆਸਟਰੇਲੀਆ ਦੇ ਇਮੀਗਰੇਸ਼ਨ ਅਧਿਕਾਰੀਆਂ ਨੇ ਹਾਲ ਹੀ ਵਿੱਚ ਸਟੂਡੈਂਟ ਵੀਜ਼ੇ ਵਾਲੀਆਂ ਕਰੀਬ 50 ਪਰਸੈਂਟ ਫਾਈਲਾਂ ਰੱਦ ਕਰ ਦਿੱਤੀਆਂ ਹਨ। ਜਿਨ੍ਹਾਂ ਵਿੱਚ ਭਾਰਤ ਤੋਂ ਇਲਾਵਾ ਨੇਪਾਲ ਅਤੇ ਸ੍ਰੀਲੰਕਾ ਦੇ ਵਿਿਦਆਰਥੀ ਵੀ ਸ਼ਾਮਲ ਹਨ। ਇਸਦੀ ਪੁਸ਼ਟੀ ਮੈਲਬਰਨ `ਚ ਰਹਿੰਦੇ ਭਾਰਤੀ ਮੂਲ ਦੇ ਇਕ ਮਾਈਗਰੇਸ਼ਨ ਏਜੰਟ ਨੇ ਵੀ ਕੀਤੀ ਹੈ।
ਕਈ ਰਿਪੋਰਟਾਂ ਤਹਿਤ ਆਸਟਰੇਲੀਆ ਅਧਿਕਾਰੀਆਂ ਦੁਆਰਾ ਇਮੀਗਰੇਸ਼ਨ ਸਬੰਧੀ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਵੀਜ਼ੇ ਜਾਰੀ ਕਰਨ `ਚ ਕੀਤੀ ਗਈ ਵੱਡੀ ਕਟੌਤੀ ਦਾ ਵੱਡਾ ਕਾਰਨ ਇਹ ਹੈ ਕਿ ਅਧਿਕਾਰੀਆਂ ਨੂੰ ਵਿਿਦਆਰਥੀਆਂ ਦੀ ਭਰੋਸੇਯੋਗਤਾ `ਤੇ ਸ਼ੱਕ ਸੀ। ਭਾਵ ਸਟੂਡੈਂਟਸ ਐਪਲੀਕੇਸ਼ਨਜ ਵੇਖ ਕੇ ਅਧਿਕਾਰੀਆਂ ਨੂੰ ਮਹਿਸੂਸ ਹੋਇਆ ਸੀ ਇਹ ਐਪਲੀਕੈਂਟ ਆਸਟਰੇਲੀਆ `ਚ ਪੜ੍ਹਨ ਨਹੀਂ ਸਗੋਂ ਕਿਸੇ ਹੋਰ ਮਕਸਦ ਲਈ ਜਾ ਰਹੇ ਹਨ।
ਵੋਕੇਸ਼ਨਲ ਕੋਰਸਾਂ ਲਈ ਤਾਂ ਹਾਲ ਹੋਰ ਵੀ ਮਾੜਾ ਹੈ। ਜਿੱਥੇ 900 ਵਿੱਚੋਂ ਸਿਰਫ਼ 34 ਅਰਜ਼ੀਆਂ ਮਨਜ਼ੂਰ ਕੀਤੀਆਂ ਗਈਆਂ ਸਨ, ਜੋ 4 ਪਰਸੈਂਟ ਤੋਂ ਵੀ ਘੱਟ ਹਨ। ਵੋਕੇਸ਼ਨਲ ਕੋਰਸਾਂ ਵਾਸਤੇ ਆਸਟਰੇਲੀਆ ਜਾਣ ਵਾਲੇ ਚਾਹਵਾਨ ਵਿਿਦਆਰਥੀਆਂ ਦੀਆਂ ਫਾਈਲਾਂ ਬਹੁਤ ਹੀ ਧਿਆਨ ਨਾਲ ਪਰਖੀਆਂ ਜਾਂਦੀਆਂ ਹਨ, ਜਿਸ ਕਰਕੇ ਵੀਜ਼ੇ ਜਾਰੀ ਕਰਨ ਦੀ ਦਰ ਬਹੁਤ ਘੱਟ ਹੁੰਦੀ ਹੈ।
ਇਸ ਸਬੰਧੀ ਆਸਟਰੇਲੀਆ ਦੇ ਹੋਮ ਅਫੇਅਰਜ ਮਨਿਸਟਰ ਕਲੇਰ ਉਨੀਲ ਨੇ ਇਮੀਗਰੇਸ਼ਨ ਸਿਸਟਮ `ਤੇ ਦੋਸ਼ ਦਿੰਦਿਆਂ ਦੱਸਿਆ ਹੈ ਕਿ ਸਾਬਕਾ ਟਰੈਜ਼ਰੀ ਸੈਕਟਰੀ ਮਾਰਟਿਨ ਪਾਰਕਿਨਸਨ ਦੀ ਅਗਵਾਈ `ਚ ਇਮੀਗਰੇਸ਼ਨ ਸਿਸਟਮ ਦਾ ਵਿਸ਼ਾਲ ਰੀਵਿਊ ਕੀਤਾ ਜਾਵੇਗਾ।
ਆਸਟਰੇਲੀਆ ਦੇ ਸ਼ਹਿਰ ਮੈਲਬਰਨ `ਚ ਰਹਿਣ ਵਾਲੇ ਭਾਰਤੀ ਮੂਲ ਦੇ ਇੱਕ ਮਾਈਗਰੇਸ਼ਨ ਏਜੰਟ ਵਿਸ਼ਾਲ ਸ਼ਰਮਾ ਦਾ ਕਹਿਣਾ ਹੈ ਕਿ ਇਮੀਗਰੇਸ਼ਨ ਅਧਿਕਾਰੀਆਂ ਨੇ ਵੱਡੀ ਗਿਣਤੀ `ਚ ਅਜਿਹੇ ਵਿਿਦਆਰਥੀਆਂ ਦੀ ਫਾਈਲਾਂ ਰੱਦ ਕੀਤੀਆਂ ਹਨ ਜੋ ਅਸਲ `ਚ ਪੜ੍ਹਨ ਆਉਣਾ ਚਾਹੁੰਦੇ ਸਨ। ਉਨ੍ਹਾਂ ਇਹ ਵੀ ਮੰਨਿਆ ਕਿ ਭਾਰਤ `ਚ ਅਜਿਹੇ ਏਜੰਟਾਂ ਦੀ ਗਿਣਤੀ ਵਧ ਰਹੀ ਹੈ ਜੋ ਜਾਅਲੀ ਦਸਤਾਵੇਜ਼ ਲਾ ਕੇ ਸਟੱਡੀ ਵੀਜ਼ਾ ਅਪਲਾਈ ਕਰ ਦਿੰਦੇ ਹਨ।