ਆਕਲੈਂਡ (ਹਰਪ੍ਰੀਤ ਸਿੰਘ) - ਮਾਰਚ 2021 ਵਿੱਚ ਅਚਾਨਕ ਗੁੰਮਸ਼ੁਦਾ ਹੋਈ ਜੈਸਮੀਨ ਕੌਰ ਦੇ ਕਤਲ ਮਾਮਲੇ ਵਿੱਚ 21 ਸਾਲਾ ਤਾਰਿਕਜੋਤ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ।
ਤਾਰਿਕਜੋਤ ਨੇ ਅਦਾਲਤ ਵਿੱਚ ਆਪਣੇ 'ਤੇ ਲੱਗੇ ਕਤਲ ਦੇ ਦੋਸ਼ ਕਬੂਲੇ, ਜਿਸਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ।
ਜੈਸਮੀਨ ਕੌਰ, ਤਾਰਿਕਜੋਤ ਸਿੰਘ ਦੀ ਸਾਬਕਾ ਮਹਿਲਾ ਮਿੱਤਰ ਸੀ ਤੇ ਕਤਲ ਤੋਂ ਪਹਿਲਾਂ ਤਾਰਿਕਜੋਤ ਨੇ ਜੈਸਮੀਨ ਕੌਰ ਨੂੰ ਅਗਵਾਹ ਕੀਤਾ ਤੇ ਕਤਲ ਕਰ ਦਿੱਤਾ। ਜੈਸਮੀਨ ਦੀ ਲਾਸ਼ ਗੁੰਮਸ਼ੁਦਾ ਹੋਣ ਵਾਲੀ ਥਾਂ ਤੋਂ 400 ਕਿਲੋਮੀਟਰ ਦੂਰ ਇੱਕ ਖਾਲੀ ਕਬਰ ਵਿੱਚੋਂ ਮਿਲੀ ਸੀ। ਜੈਸਮੀਨ ਦੀ ਭਾਲ ਉਸ ਵੇਲੇ ਸ਼ੁਰੂ ਹੋਈ, ਜਦੋਂ ਉਸਦੇ ਘਰਦਿਆਂ ਨੂੰ ਇਹ ਪਤਾ ਲੱਗਾ ਕਿ ਉਹ ਕੰਮ 'ਤੇ ਨਹੀਂ ਜਾ ਰਹੀ। ਜੈਸਮੀਨ ਇੱਕ ਓਲਡਐਜ ਹੋਮ ਵਿੱਚ ਇੰਟਰਨ ਕਰ ਰਹੀ ਸੀ ਅਤੇ ਪੰਜਾਬ ਤੋਂ ਸੁਨਿਹਰਾ ਭਵਿੱਖ ਬਨਾਉਣ ਆਈ ਜੈਸਮੀਨ ਕੌਰ ਆਪਣੇ ਅੰਕਲ ਤੇ ਆਂਟੀ ਕੋਲ ਐਡੀਲੇਡ ਵਿੱਚ ਰਹਿ ਰਹੀ ਸੀ।