ਆਕਲੈਂਡ (ਹਰਪ੍ਰੀਤ ਸਿੰਘ) - ਆਪਣਾ ਘਰ ਬਨਾਉਣ ਦਾ ਸੁਪਨਾ ਜਿੰਦਗੀ ਦੀਆਂ ਅਹਿਮ ਉਪਲਬਧੀਆਂ 'ਚੋਂ ਇੱਕ ਹੈ ਤੇ ਆਸਟ੍ਰੇਲੀਆ ਦੇ ਵਸਨੀਕਾਂ ਲਈ ਇਹ ਸੁਪਨਾ ਪੂਰਾ ਕਰਨਾ ਹੁਣ ਬਹੁਤ ਹੀ ਸੁਖਾਲਾ ਹੋ ਜਾਏਗਾ।
ਆਸਟ੍ਰੇਲੀਆਈ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਰਕਾਰ ਵਲੋਂ 1 ਜੁਲਾਈ 2023 ਤੋਂ 'ਫਰਸਟ ਹੋਮ ਗਾਰੰਟੀ ਸਕੀਮ' ਵਿੱਚ ਅਹਿਮ ਬਦਲਾਅ ਕਰਨ ਜਾ ਰਹੀ ਹੈ ਤੇ ਉਹ ਲੋਕ ਹੁਣ ਆਪਣਾ ਪਹਿਲਾਂ ਖ੍ਰੀਦਣ ਦੇ ਯੋਗ ਹੋ ਜਾਣਗੇ, ਜਿਨ੍ਹਾਂ ਨੇ ਬੀਤੇ 10 ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਆਪਣਾ ਘਰ ਨਹੀਂ ਖ੍ਰੀਦਿਆ ਹੈ।
ਇਸ ਤੋਂ ਇਲਾਵਾ ਫਰਸਟ ਹੋਮ ਬਾਇਰ ਗਾਰੰਟੀ ਤਹਿਤ ਆਪਣੇ ਭੈਣ-ਭਰਾ, ਪਰਿਵਾਰ ਦੇ ਹੋਰਾਂ ਮੈਂਬਰਾਂ ਨਾਲ ਰੱਲ ਕੇ ਵੀ ਆਪਣਾ ਘਰ ਖ੍ਰੀਦਿਆ ਜਾ ਸਕੇਗਾ, ਜਦਕਿ ਪਹਿਲਾਂ ਸਿਰਫ ਪਤੀ-ਪਤਨੀ ਹੀ ਇਸ ਸਕੀਮ ਦੇ ਯੋਗ ਸਨ।
ਇਹ ਨਵੇਂ ਬਦਲਾਅ ਫਰਸਟ ਹੋਮ ਬਾਇਰ ਸਕੀਮ, ਰੀਜਨਲ ਫਰਸਟ ਹੋਮ ਬਾਇਰ ਤੇ ਫੈਮਿਲੀ ਹੋਮ ਗਾਰੰਟੀ ਯੋਜਨਾਵਾਂ ਵਿੱਚ ਹੋਣਗੇ।