ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਵਿਕੋਟਰੀਆ ਸਥਿਤ ਦ ਫੈਡਰੇਸ਼ਨ ਯੂਨੀਵਰਸਿਟੀ ਅਤੇ ਨਿਊ ਸਾਊਥ ਵੇਲਜ਼ ਦੀ ਵੈਸਟਰਨ ਸਿਡਨੀ ਯੂਨੀਵਰਸਿਟੀ ਨੇ ਆਪਣੇ ਐਜੁਕੇਸ਼ਨ ਐਜੰਟਾਂ ਨੂੰ ਈਮੇਲ ਕਰਕੇ ਸੂਚਿਤ ਕੀਤਾ ਹੈ ਕਿ ਉਹ ਪੰਜਾਬ, ਉਤਰਾਖੰਡ, ਹਰਿਆਣਾ, ਯੂਪੀ, ਜੰਮੂ-ਕਸ਼ਮੀਰ ਤੋਂ ਕੋਈ ਵੀ ਭਰਤੀ ਨਾ ਕਰਨ। ਇਸ ਗੱਲ ਦੀ ਪੁਸ਼ਟੀ ਦ ਸਿਡਨੀ ਮੋਰਨਿੰਗ ਹਰਾਲਡ ਵਲੋਂ ਕੀਤੀ ਗਈ ਹੈ ਅਤੇ ਇਹ ਬੈਨ 2 ਮਹੀਨਿਆਂ ਲਈ ਲਾਇਆ ਗਿਆ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਧੋਖਾਧੜੀਆਂ ਭਰੀਆਂ ਐਪਲੀਕੇਸ਼ਨਾਂ ਵਿੱਚ ਹੋਏ ਵਾਧੇ ਦਾ ਨਤੀਜਾ ਹੈ, ਜਿਸ ਕਾਰਨ ਬੀਤੇ ਮਹੀਨੇ ਵਿਕਟੋਰੀਆ ਯੂਨੀਵਰਸਿਟੀ, ਐਡਿਥ ਕੋਵੇਨ ਯੂਨੀਵਰਸਿਟੀ, ਟੋਰਨਜ਼ ਯੂਨੀਵਰਸਿਟੀ, ਸਦਰਨ ਕਰੋਸ ਯੂਨੀਵਰਸਿਟੀ ਵਲੋਂ ਵੀ ਅਜਿਹੇ ਬੈਨ ਦੀ ਘੋਸ਼ਣਾ ਕੀਤੀ ਗਈ ਸੀ।