ਮੈਲਬੋਰਨ (ਹਰਪ੍ਰੀਤ ਸਿੰਘ) - 21 ਅਕਤੂਬਰ ਤੋਂ ਨਿਊਜੀਲੈਂਡ, ਯੂਕੇ, ਆਇਰਲੈਂਡ ਤੋਂ ਆਸਟ੍ਰੇਲੀਆ ਆਉਣ ਵਾਲੇ ਡਾਕਟਰਾਂ ਲਈ ਰਾਹ ਸੁਖਾਲੇ ਹੋਣ ਜਾ ਰਹੇ ਹਨ। ਨਿਯਮਾਂ ਵਿੱਚ ਬਦਲਾਅ ਕਰਦਿਆਂ ਇਨ੍ਹਾਂ ਦੇਸ਼ਾਂ ਦੇ ਡਾਕਟਰ ਮੈਡੀਕਲ ਬੋਰਡ ਆਫ ਆਸਟ੍ਰੇਲੀਆ ਅਤੇ ਏ ਐਚ ਪੀ ਆਰ ਏ ਨਾਲ ਸਿੱਧੇ ਰਜਿਸਟਰ ਹੋ ਸਕਣਗੇ, ਜਦਕਿ ਪਹਿਲਾਂ ਡਾਕਟਰਾਂ ਦੀ ਅਸੈਸਮੈਂਟ ਦਾ ਸਮਾਂ ਖਰਾਬ ਕਰਨ ਵਾਲਾ ਪ੍ਰੋਸੈਸ ਲਾਗੂ ਹੁੰਦਾ ਸੀ। ਇਸ ਬਦਲਾਅ ਨਾਲ ਡਾਕਟਰ ਘੱਟ ਸਮੇਂ ਵਿੱਚ ਆਸਟ੍ਰੇਲੀਆ ਆ ਸਕਣਗੇ ਤੇ ਹੈਲਥ ਸਿਸਟਮ ਵਿੱਚ ਚੱਲ ਰਹੀ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇਗਾ।