ਆਕਲੈਂਡ (ਹਰਪ੍ਰੀਤ ਸਿੰਘ) - ਸੀਨੀਅਰ ਡਿਪਲੋਮੈਟ ਗੋਪਾਲ ਬਾਗਲੇ ਨੂੰ ਭਾਰਤ ਵਲੋਂ ਆਸਟ੍ਰੇਲੀਆ ਦਾ ਨਵਾਂ ਹਾਈ ਕਮਿਸ਼ਨਰ ਐਲਾਨਿਆ ਗਿਆ ਹੈ, ਉਹ ਮੌਜੂਦਾ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ ਦੀ ਥਾਂ ਸੇਵਾਵਾਂ ਦੇਣਗੇ। ਬੀਤੇ ਸਮੇਂ ਵਿੱਚ ਗੋਪਾਲ ਬਾਗਲੇ ਭਾਰਤ ਵਲੋਂ ਸ਼੍ਰੀਲੰਕਾ ਦੇ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਤੇ ਜਲਦ ਹੀ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰਨਗੇ।
ਗੋਪਾਲ ਬਾਗਲੇ ਮਨਿਸਟਰੀ ਆਫ ਐਕਸਟਰਨਲ ਅਫੈਅਰਜ਼ ਲਈ ਆਫਿਸ਼ਲ ਸਪੋਕਸਮੈਨ, ਜੋਇੰਟ ਸੈਕਟਰੀ (ਪਾਕਿਸਤਾਨ, ਅਫਗਾਨਿਸਤਾਨ, ਇਰਾਨ) ਤੇ ਪ੍ਰਧਾਨ ਮੰਤਰੀ ਦੇ ਦਫਤਰ ਵਿੱਚ ਜੋਇੰਟ ਸੈਕਟਰੀ ਦੀਆਂ ਸੇਵਾਵਾਂ ਵੀ ਦੇ ਚੁੱਕੇ ਹਨ।