ਐਡੀਲੇਡ 17 ਸਤੰਬਰ (ਗੁਰਮੀਤ ਸਿੰਘ ਵਾਲੀਆ) ਐਡੀਲੇਡ ਗੁਰਦੁਆਰਾ ਸ੍ਰੀ ਗੁਰੂ ਨਾਨਕ ਸੁਸਾਇਟੀ ਆਫ ਸਾਓੂਥ ਆਸਟ੍ਰੇਲੀਆ ਦੇ ਪ੍ਰਧਾਨ ਮਹਾਂਬੀਰ ਸਿੰਘ ਗਰੇਵਾਲ ਤੇ ਸਿੱਖ ਸੰਗਤਾਂ ਵੱਲੋਂ ਕੈਂਟਮੋਰ ਐਵੇਨਿਊ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਚ ਸਾਲਾਨਾ ਸਮਾਗਮ ਕਰਵਾਏ ਗਏ। ਇਸ ਸਮਾਗਮ ਵਿੱਚ ਹੋਰਨਾਂ ਜੰਗਾਂ ਦੇ ਸ਼ਹੀਦਾਂ ਸਮੇਤ ਸਾਰਾਗੜ੍ਹੀ ਦੇ 21ਬਹਾਦਰ ਸਿੱਖ ਸ਼ਹੀਦ ਸਿਪਾਹੀਆਂ ਨੂੰ ਯਾਦ ਕੀਤਾ ਗਿਆ,ਜਿਨ੍ਹਾਂ ਨੇ 12 ਹਜ਼ਾਰ ਫ਼ੌਜਾਂ ਦਾ ਬਹਾਦਰੀ ਨਾਲ ਟਾਕਰਾ ਕਰਦਿਆਂ ਹੋਇਆ ਆਪਣੀਆਂ ਜਾਨਾਂ ਵਾਰਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ।ਇਨ੍ਹਾਂ ਬਹਾਦਰ ਸ਼ਹੀਦ ਸਿਪਾਹੀਆਂ ਦੀ ਬਹਾਦਰੀ, ਹਿੰਮਤ ਤੇ ਸ਼ਹੀਦੀ ਦੀ ਗਾਥਾ ਫ਼ੌਜੀ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਚ ਦਰਜ ਹੈ।ਸਮਾਗਮ ਚ ਕੀਰਤਨ ਅਤੇ ਅਰਦਾਸ ਉਪਰੰਤ ਸ਼ਹੀਦਾਂ ਨੂੰ ਯਾਦ ਕਰਦਿਆਂ ਭਾਈ ਪਰਮਵੀਰ ਸਿੰਘ ਦਿੱਲੀ ਵਾਲਿਆਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਉਪਰੰਤ ਅਰਦਾਸ ਕੀਤੀ।
ਪ੍ਰਧਾਨ ਮਹਾਂਬੀਰ ਸਿੰਘ ਗਰੇਵਾਲ, ਬੀਬੀ ਬਲਬੀਰ ਕੌਰ ਗਰੇਵਾਲ,ਰਾਜ , ਪੰਮੀ,ਰਵਿੰਦਰ ਸਿੰਘ ਸਰਾਭਾ, ਜਥੇਦਾਰ ਪ੍ਰਭਜੋਤ ਸਿੰਘ ਪ੍ਰਿਤਪਾਲ ਸਿੰਘ ਨੇ ਸ਼ਰਧਾਂਜਲੀ ਭੇਟ ਕੀਤੀ ਤੇ ਆਈਆਂ ਸੰਗਤਾਂ ਨਾਲ ਇੱਕੀ ਸਿੰਘ ਸ਼ਹੀਦਾਂ ਦੇ ਇਤਿਹਾਸ ਦੀ ਜਾਣਕਾਰੀ ਸਭਨਾਂ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਇਹ ਐਡੀਲੇਡ ਵਾਸੀਆਂ ਵੱਲੋਂ 2011 ਤੋਂ ਲਗਾਤਾਰ ਇਹ ਸਮਾਗਮ ਸ਼ਹੀਦਾਂ ਦੀ ਯਾਦ ਵਿਚ ਮਨਾਇਆ ਜਾ ਰਿਹਾ ਹੈ।ਬੀਬੀ ਗੁਣਕੀਰਤ ਨੇ ਸਟੇਜ ਦੀ ਸੇਵਾ ਨਿਭਾਈ ਤੇ ਇੱਕੀ ਸਿੱਖ ਸਿਪਾਹੀਆਂ ਦੇ ਨਾਮ ਅਨਾਊਂਸ ਕੀਤੇ ਜਿਸ ਤੇ ਸੰਗਤਾਂ ਨੇ ਜੈਕਾਰੇ ਛੱਡੇ।ਇਸ ਸਮੇਂ ਮਨਪ੍ਰੀਤ ਸਿੰਘ ਟਾਹਲੀ,ਸਰਦਾਰਾ ਸਿੰਘ, ਗ਼ੁਰਮਾਲਕ ਸਿੰਘ, ਤਜਿੰਦਰ ਸਿੰਘ,ਕਰਮਜੀਤ ਸਿੰਘ, ਜਰਨੈਲ ਸਿੰਘ, ਰਣਜੀਤ ਸਿੰਘ, ਮਨਵੀਰ ਸਿੰਘ, ਦੀਪਕ ਭਾਰਦਵਾਜ, ਦਲਜੀਤ ਸਿੰਘ,ਗੁਰਪ੍ਰੀਤ ਸਿੰਘ ਮਿਨਹਾਸ ਪਰਵਿੰਦਰ ਸਿੰਘ,
ਭਾਗ ਚੰਦ ਭਾਰਦਵਾਜ,ਮਲਕੀਅਤ ਸਿੰਘ ਸਮੇਤ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ਤੇ ਸਾਰਾਗੜ੍ਹੀ ਦੀ ਸਿੱਖਾਂ ਦੀਆਂ ਸ਼ਹੀਦੀਆਂ ਦੀ ਗਾਥਾ ਬਿਆਨ ਕਰਦਿਆਂ ਉਨ੍ਹਾਂ ਦੀ ਬਹਾਦਰੀ ਦੀ ਪ੍ਰਸੰਸਾ ਕੀਤੀ।ਭਾਈਚਾਰੇ ਵੱਲੋਂ ਵੱਡੀ ਗਿਣਤੀ ਚ ਸੰਗਤਾਂ ਪੁਜੀਆ ਤੇ ਪ੍ਰਮੁੱਖ ਸਖਸ਼ੀਅਤਾ ਨੇ ਸ਼ਰਧਾਂਜਲੀ ਭੇਟ ਕੀਤੀ।
ਫੋਟੋ ਕੈਪਸ਼ਨ
ਸਮਾਗਮ ਵਿਚ ਭਾਈ ਪਰਮਵੀਰ ਸਿੰਘ ਦਿੱਲੀ ਵਾਲਿਆਂ ਨੇ ਅਰਦਾਸ ਕੀਤੀ। ਪ੍ਰਮੁੱਖ ਸਖਸ਼ੀਅਤਾ ਨੇ ਸ਼ਰਧਾਂਜਲੀ ਭੇਟ ਕੀਤੀ ਤੇ ਸਮਾਗਮ ਚ ਪਹੁੰਚੀਆਂ ਸੰਗਤਾਂ।